ਸੀਕ੍ਰੇਟ ਸੀ ਭਾਰਤ ਦਾ ''ਮਿਸ਼ਨ ਸ਼ਕਤੀ'', ਸਿਰਫ 5 ਤੋਂ 6 ਲੋਕਾਂ ਨੂੰ ਹੀ ਸੀ ਜਾਣਕਾਰੀ

03/28/2019 12:17:42 PM

ਬੈਂਗਲੁਰੂ— ਬੁੱਧਵਾਰ ਨੂੰ ਭਾਰਤ ਦਾ ਨਾਂ ਪੁਲਾੜ ਮਹਾਸ਼ਕਤੀ ਵਿਚ ਦਰਜ ਹੋਇਆ। ਭਾਰਤ ਦੇ 'ਮਿਸ਼ਨ ਸ਼ਕਤੀ' ਦੀ ਚਰਚਾ ਪੂਰੀ ਦੁਨੀਆ ਵਿਚ ਹੋ ਰਹੀ ਹੈ ਪਰ ਇਸ ਮਿਸ਼ਨ ਨੂੰ ਪੂਰੀ ਤਰ੍ਹਾਂ ਨਾਲ ਸੀਕ੍ਰੇਟ ਰੱਖਿਆ ਗਿਆ ਸੀ ਅਤੇ ਸਿਰਫ 5 ਤੋਂ 6 ਲੋਕਾਂ ਹੀ ਇਸ ਦੀ ਜਾਣਕਾਰੀ ਸੀ। ਪੁਲਾੜ ਵਿਚ ਐਂਟੀ ਮਿਜ਼ਾਈਲ ਤੋਂ ਇਕ ਲਾਈਵ ਸੈਟੇਲਾਈਟ ਨੂੰ ਤਬਾਹ ਕੀਤਾ ਗਿਆ। ਵਿਗਿਆਨੀਆਂ ਨੇ ਇਸ ਦਾ ਨਾਂ 'ਮਿਸ਼ਨ ਸ਼ਕਤੀ' ਰੱਖਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਸਵੇਰੇ ਦੇਸ਼ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ 'ਮਿਸ਼ਨ ਸ਼ਕਤੀ' ਤਹਿਤ ਦੇਸ਼ 'ਚ ਬਣੀ ਐਂਟੀ ਸੈਟੇਲਾਈਟ ਮਿਜ਼ਾਈਲ 'ਏ-ਸੈੱਟ' ਤੋਂ 3 ਮਿੰਟ 'ਚ ਇਕ ਲਾਈਵ ਸੈਟੇਲਾਈਟ ਨੂੰ ਤਬਾਹ ਕਰ ਦਿੱਤਾ ਗਿਆ। ਮੋਦੀ ਨੇ ਕਿਹਾ ਕਿ ਭਾਰਤ ਪੁਲਾੜ ਵਿਚ ਹੇਠਲੇ ਪੰਥ ਵਿਚ ਲਾਈਵ ਸੈਟੇਲਾਈਟ ਨੂੰ ਤਬਾਹ ਕਰਨ ਦੀ ਸਮਰੱਥਾ ਰੱਖਣ ਵਾਲਾ ਚੌਥਾ ਦੇਸ਼ ਬਣ ਗਿਆ ਹੈ। ਹੁਣ ਤਕ ਇਹ ਸਮਰੱਥਾ ਸਿਰਫ ਅਮਰੀਕਾ, ਰੂਸ ਅਤੇ ਚੀਨ ਕੋਲ ਹੀ ਸੀ। 'ਮਿਸ਼ਨ ਸ਼ਕਤੀ' ਦੀ ਸ਼ਲਾਘਾ ਕਰਦੇ ਹੋਏ ਡੀ. ਆਰ. ਡੀ. ਓ. ਦੇ ਸਾਬਕਾ ਚੀਫ ਅਵਿਨਾਸ਼ ਚੰਦਰ ਨੇ ਕਿਹਾ ਕਿ ਇਸ ਨਾਲ ਭਾਰਤੀ ਰੱਖਿਆ ਖੋਜ ਸੰਗਠਨ ਦੀ ਲੰਬੀ ਰੇਂਜ ਦੀ ਐਂਟੀ-ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਨੂੰ ਵਿਸਥਾਰ ਮਿਲਿਆ ਹੈ। 

ਡੀ. ਆਰ. ਡੀ. ਓ. ਦੇ ਵਿਗਿਆਨ ਸਤੀਸ਼ ਰੈੱਡੀ ਨੇ ਕਿਹਾ ਕਿ ਇਸ ਪ੍ਰਾਜੈਕਟ 'ਤੇ ਕਰੀਬ 6 ਮਹੀਨੇ ਤੋਂ ਕੰਮ ਹੋ ਰਿਹਾ ਸੀ ਅਤੇ 300 ਵਿਗਿਆਨੀ ਅਤੇ ਸਟਾਫ ਦਿਨ-ਰਾਤ ਕੰਮ ਵਿਚ ਜੁੱਟੇ ਰਹੇ। ਇੰਨਾ ਹੀ ਨਹੀਂ ਮੰਗਲਵਾਰ ਦੀ ਸ਼ਾਮ ਤਕ 5 ਤੋਂ 6 ਲੋਕਾਂ ਤੋਂ ਇਲਾਵਾ ਮਿਜ਼ਾਈਲ ਲਾਂਚਿੰਗ ਦੇ ਸਮੇਂ ਨੂੰ ਲੈ ਕੇ ਕਿਸੇ ਨੂੰ ਵੀ ਜਾਣਕਾਰੀ ਨਹੀਂ ਸੀ। ਇਸ ਤੋਂ ਪਹਿਲਾਂ 1998 ਵਿਚ ਅਟਲ ਬਿਹਾਰੀ ਵਾਜਪਾਈ ਸਰਕਾਰ ਵਿਚ ਇਸ ਤਰ੍ਹਾਂ ਸੀਕ੍ਰੇਟ ਵਰਤਦੇ ਹੋਏ ਪਰਮਾਣੂ ਪਰੀਖਣ ਕੀਤਾ ਗਿਆ ਸੀ। 

ਆਓ ਜਾਣਦੇ ਹਾਂ ਮਿਸ਼ਨ ਸ਼ਕਤੀ ਦੇ ਕੀ ਨੇ ਲਾਭ— 
— ਭਾਰਤ ਆਪਣੇ ਪੁਲਾੜ ਪ੍ਰੋਗਰਾਮ ਨੂੰ ਸੁਰੱਖਿਅਤ ਰੱਖ ਸਕੇਗਾ।
— ਪੁਲਾੜ ਵਿਚ ਵੀ ਦੁਸ਼ਮਣ ਦੀ ਮਿਜ਼ਾਈਲ ਨੂੰ ਨਿਸ਼ਾਨਾ ਬਣਾਇਆ ਜਾ ਸਕੇਗਾ।
— ਦੁਸ਼ਮਣ ਦੀ ਹਰ ਹਰਕਤ 'ਤੇ ਨਜ਼ਰ ਰੱਖੀ ਜਾਵੇਗੀ।
— ਜੇਕਰ ਦੁਸ਼ਮਣ ਦੇਸ਼ ਦੀ ਸਰਹੱਦ 'ਤੇ ਆਰਬਿਟ ਅਟੈਕ ਦੀ ਕੋਸ਼ਿਸ਼ ਕਰੇਗਾ ਤਾਂ ਭਾਰਤ ਉਸ ਨੂੰ ਡੇਗ ਸਕੇਗਾ।
— ਪੁਲਾੜ 'ਚ ਸਥਾਪਤ ਆਪਣੇ ਸੈਟੇਲਾਈਟ 'ਤੇ ਵੀ ਨਜ਼ਰ ਰੱਖੀ ਜਾ ਸਕੇਗੀ।


Tanu

Content Editor

Related News