ਸਕੂਲ ਦੇ ਕੋਲ ਨਹਿਰ ''ਚੋਂ ਬਰਾਮਦ ਹੋਈ ਲਾਪਤਾ ਵਿਦਿਆਰਥੀ ਆਕਾਸ਼ ਦੀ ਲਾਸ਼

03/04/2018 3:56:24 PM

ਨਵੀਂ ਦਿੱਲੀ— ਦਿੱਲੀ ਦੇ ਜੈਤਪੁਰ ਇਲਾਕੇ 'ਚ ਐੱਮ.ਸੀ.ਡੀ. ਸਕੂਲ ਤੋਂ ਗਾਇਬ ਹੋਏ ਚੌਥੀ ਜਮਾਤ ਦੇ ਵਿਦਿਆਰਥੀ ਆਕਾਸ਼ ਦੀ ਲਾਸ਼ ਸ਼ਨੀਵਾਰ ਨੂੰ ਸਕੂਲ ਤੋਂ ਕੁਝ ਦੂਰੀ 'ਤੇ ਨਹਿਰ 'ਚੋਂ ਬਰਾਮਦ ਹੋਈ। 11 ਸਾਲ ਦਾ ਆਕਾਸ਼ 28 ਦਸੰਬਰ ਨੂੰ ਆਪਣੀ ਭੈਣ ਨਾਲ ਸਕੂਲ ਗਿਆ ਸੀ। ਪਰਿਵਾਰ ਵਾਲਿਆਂ ਅਨੁਸਾਰ ਭੈਣ ਘਰ ਆਈ ਪਰ ਆਕਾਸ਼ ਘਰ ਨਹੀਂ ਆਇਆ।
ਆਕਾਸ਼ ਦੇ ਪਿਤਾ ਸੰਜੇ ਅਨੁਸਾਰ ਨੇੜੇ-ਤੇੜੇ ਲੱਭਣ ਤੋਂ ਬਾਅਦ ਪੁਲਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਆਕਾਸ਼ ਨੂੰ ਪੁਲਸ ਜ਼ਿੰਦਾ ਤਲਾਸ਼ ਨਾ ਸਕੀ ਅਤੇ ਸ਼ਨੀਵਾਰ ਦੀ ਸਵੇਰ ਸਕੂਲ ਤੋਂ 2 ਕਿਲੋਮੀਟਰ ਦੂਰ ਨਹਿਰ 'ਚੋਂ ਉਸ ਦੀ ਲਾਸ਼ ਬਰਾਮਦ ਹੋਈ। ਇਸ ਮਾਮਲੇ 'ਚ ਦਿੱਲੀ ਨਗਰ ਨਿਗਮ ਦੇ ਸਕੂਲ 'ਤੇ ਸਵਾਲ ਚੁੱਕੇ ਜਾ ਰਹੇ ਹਨ ਕਿ ਆਖਰ ਕਿਵੇਂ ਬੱਚਾ ਸਕੂਲ ਤੋਂ ਗਾਇਬ ਹੋ ਗਿਆ। ਇਸ ਵਾਰਦਾਤ ਤੋਂ ਬਾਅਦ ਲੋਕ ਪੁਲਸ ਦੇ ਰਵੱਈਏ ਤੋਂ ਗੁੱਸੇ 'ਚ ਦਿੱਸੇ ਅਤੇ ਪੁਲਸ ਚੌਕੀ ਦਾ ਘਿਰਾਅ ਕੀਤਾ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ, ਜਿਸ ਤੋਂ ਬਾਅਦ ਪਤਾ ਲੱਗੇਗਾ, ਆਕਾਸ਼ ਦਾ ਕਤਲ ਹੋਇਆ ਜਾਂ ਮਾਮਲਾ ਕੁਝ ਹੋਰ ਹੈ।