ਦਿਗਵਿਜੇ ਦੀ ਜਿੱਤ ਲਈ ਮਿਰਚੀ ਕਰਮਕਾਂਡ ਕਰਨ ਵਾਲਾ ਬਾਬਾ ਬੋਲਿਆ- ਸਮਾਧੀ ਲੈ ਕੇ ਹੀ ਰਹਾਂਗਾ

06/16/2019 11:20:20 PM

ਭੋਪਾਲ— ਲੋਕ ਸਭਾ ਚੋਣਾਂ ਦੌਰਾਨ ਭੋਪਾਲ ਤੋਂ ਕਾਂਗਰਸ ਉਮੀਦਵਾਰ ਤੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਦੀ ਜਿੱਤ ਲਈ ਮਿਰਚੀ ਕਰਮਕਾਂਡ ਕਰਨ ਵਾਲੇ ਬਾਬਾ ਵੈਰਾਗਯਾ ਨੰਦ ਅੱਜ ਨਾਟਕੀ ਅੰਦਾਜ਼ ਵਿਚ ਸਾਹਮਣੇ ਆਏ ਅਤੇ ਕਿਹਾ ਕਿ ਉਹ ਆਪਣੇ ਵਾਅਦੇ ਮੁਤਾਬਕ 'ਸਮਾਧੀ' ਲੈਣ ਲਈ ਬਜ਼ਿੱਦ ਹਨ। ਬਾਬਾ ਵੈਰਾਗਯਾ ਨੰਦ ਨੇ ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਸਮਾਧੀ ਲੈਣ ਲਈ ਇਜਾਜ਼ਤ ਮੰਗੀ ਸੀ। ਉਹ ਅੱਜ ਦਿਨ ਵਿਚ ਲਗਭਗ 2 ਵਜੇ ਸਮਾਧੀ ਲੈਣਾ ਚਾਹੁੰਦੇ ਸੀ ਪਰ ਉਨ੍ਹਾਂ ਨੂੰ ਸਮਾਧੀ ਨਹੀਂ ਲੈਣ ਦਿੱਤੀ ਗਈ। ਇਸ ਸਬੰਧ ਵਿਚ ਉਹ ਪ੍ਰਸ਼ਾਸਨ ਤੋਂ ਇਜਾਜ਼ਤ ਦੀ 20 ਜੂਨ ਤਕ ਉਡੀਕ ਕਰਨਗੇ ਨਹੀਂ ਤਾਂ ਕ੍ਰਮਵਾਰ ਅੰਨ ਤੇ ਜਲ ਤਿਆਗ ਕੇ ਸਮਾਧੀ ਲੈਣਗੇ। ਬਾਬਾ ਵੈਰਾਗਯਾ ਨੰਦ ਨੇ ਮੀਡੀਆ ਨੂੰ ਕਿਹਾ ਕਿ ਉਨ੍ਹਾਂ ਨੇ ਦਿਗਵਿਜੇ ਸਿੰਘ ਵਰਗੇ ਹਿੰਦੂ ਵਿਅਕਤੀ ਦੀ ਜਿੱਤ ਦੀ ਭਵਿੱਖਵਾਣੀ ਕੀਤੀ ਸੀ ਪਰ ਹੋਣੀ ਉਨ੍ਹਾਂ ਦੇ ਹੱਥ ਵਿਚ ਨਹੀਂ ਹੈ। ਇਸ ਲਈ ਉਹ ਆਪਣੇ ਵਾਅਦੇ ਮੁਤਾਬਕ ਸਮਾਧੀ ਲੈਣਾ ਚਾਹੁੰਦੇ ਹਨ।


KamalJeet Singh

Content Editor

Related News