ਨਾਬਾਲਿਗਾ 5 ਮਹੀਨੇ ਦੀ ਹੋਈ ਗਰਭਵਤੀ! ਪਿਤਾ ’ਤੇ ਜਬਰ-ਜ਼ਨਾਹ ਦਾ ਦੋਸ਼

12/13/2019 12:12:31 PM

ਪਾਣੀਪਤ–ਪਾਨੀਪਤ ਦੀ ਇਕ ਕਾਲੋਨੀ 'ਚ ਨਾਬਾਲਿਗਾ ਨੇ ਆਪਣੇ ਡਰਾਈਵਰ ਪਿਤਾ ’ਤੇ 2 ਸਾਲਾਂ ਤੱਕ ਜਬਰ-ਜ਼ਨਾਹ ਕਰਨ ਦਾ ਦੋਸ਼ ਲਾਇਆ ਹੈ। ਥਾਣਾ ਮਾਡਲ ਟਾਊਨ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ 16 ਸਾਲਾ ਪੀੜਤਾ ਨੇ ਦੱਸਿਆ ਕਿ ਉਹ 3 ਭੈਣ-ਭਰਾ ਹਨ, ਜਿਨ੍ਹਾਂ 'ਚੋਂ ਉਹ ਸਭ ਤੋਂ ਵੱਡੀ ਹੈ। ਉਸਦਾ ਪਿਤਾ ਗੱਡੀ ਚਲਾਉਂਦਾ ਹੈ। ਉਸਦੇ ਮਾਤਾ-ਪਿਤਾ ਦਰਮਿਆਨ ਅਕਸਰ ਲੜਾਈ ਹੁੰਦੀ ਰਹਿੰਦੀ ਸੀ, ਜਿਸ ਦੇ ਚਲਦਿਆਂ ਉਸਦੀ ਮਾਂ ਕੁਝ ਸਾਲ ਪਹਿਲਾਂ ਉਨ੍ਹਾਂ ਨੂੰ ਛੱਡ ਕੇ ਚਲੀ ਗਈ ਹੈ। ਉਸਦਾ ਪਿਤਾ ਜਦੋਂ ਵੀ ਘਰ ਆਉਂਦਾ ਹੈ ਤਾਂ ਉਸਦੇ ਨਾਲ ਛੇੜਛਾੜ ਕਰਦਾ ਸੀ।

ਵਿਰੋਧ ਕਰਨ ’ਤੇ ਉਸਦੇ ਨਾਲ ਮਾਰਕੁੱਟ ਕਰਦਾ ਅਤੇ ਘਰ ਤੋਂ ਕੱਢਣ ਦੀ ਧਮਕੀ ਵੀ ਦਿੰਦਾ ਸੀ। ਇੰਨਾ ਹੀ ਨਹੀਂ, ਉਸਨੂੰ ਦੁੱਧ 'ਚ ਨਸ਼ੇ ਵਾਲਾ ਪਦਾਰਥ ਦੇ ਕੇ ਜ਼ਬਰਦਸਤੀ ਜਬਰ-ਜ਼ਨਾਹ ਕਰਦਾ ਸੀ, ਜਿਸ ਕਾਰਣ ਉਹ ਪਿਛਲੇ ਸਾਲ ਗਰਭਵਤੀ ਹੋ ਗਈ ਸੀ। ਇਹ ਪਤਾ ਲੱਗਣ ’ਤੇ ਉਸਨੂੰ ਜ਼ਬਰਦਸਤੀ ਗਰਭ ਨਿਰੋਧਕ ਗੋਲੀਆਂ ਦਿੱਤੀਆਂ ਗਈਆਂ। ਇਸ ਦੇ ਬਾਵਜੂਦ ਪਿਤਾ ਨੇ ਉਸ ਦੇ ਨਾਲ ਘਿਨਾਉਣਾ ਕੰਮ ਕਰਨਾ ਨਹੀਂ ਛੱਡਿਆ। ਉਹ ਹੁਣ ਫਿਰ ਤੋਂ ਕਰੀਬ 5 ਮਹੀਨਿਆਂ ਦੀ ਗਰਭਵਤੀ ਹੈ। ਪਿਤਾ ਦੇ ਜ਼ੁਲਮਾਂ ਤੋਂ ਤੰਗ ਆ ਕੇ ਉਸਨੇ ਆਪਣੀ ਸਾਰੀ ਹੱਡਬੀਤੀ ਗੁਆਂਢ 'ਚ ਰਹਿਣ ਵਾਲੀ ਆਂਟੀ ਨੂੰ ਦੱਸੀ ਤਾਂ ਉਸਨੇ ਹੀ ਉਸ ਨੂੰ ਪੁਲਸ ਕੋਲ ਜਾ ਕੇ ਸ਼ਿਕਾਇਤ ਕਰਨ ਦੀ ਹਿੰਮਤ ਦਿੱਤੀ। ਪੁਲਸ ਨੇ ਦੋਸ਼ੀ ਪਿਤਾ ਦੇ ਵਿਰੁੱਧ ਕੇਸ ਦਰਜ ਕਰ ਲਿਆ ਹੈ।

Iqbalkaur

This news is Content Editor Iqbalkaur