ਕਨਾਟ ਪਲੇਸ ਦੇ ''ਗਰਮ ਧਰਮ'' ਰੇਸਤਰਾਂ ''ਚ ਲੱਗੀ ਅੱਗ

05/24/2017 8:19:57 PM

ਨਵੀਂ ਦਿੱਲੀ— ਬੁੱਧਵਾਰ ਸ਼ਾਮ ਕਨਾਟ ਪਲੇਸ ਦੇ ਇਕ ਰੇਸਤਰਾਂ ਦੀ ਰਸੋਈ 'ਚ ਅਚਾਨਕ ਅੱਗ ਲੱਗ ਗਈ। ਦਿੱਲੀ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਨਾਟ ਪਲੇਸ ਦੇ ਐੱਮ ਬਲਾਕ 'ਚ ਸਥਿਤ 'ਗਰਮ ਧਰਮ' ਰੇਸਤਰਾਂ ਦੀ ਰਸੋਈ 'ਚ ਅੱਗ ਲੱਗਣ ਦੀ ਸੂਚਨਾ ਸ਼ਾਮ 6.10 ਮਿੰਟ 'ਤੇ ਮਿਲੀ, ਜਿਸ ਦੇ ਬਾਅਦ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ 'ਤੇ ਭੇਜਿਆ ਗਿਆ। ਕੁਝ ਦੇਰ ਦੀ ਸਖਤ ਮਿਹਨਤ ਦੇ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ।