ਕਿਰਤ ਮੰਤਰਾਲਾ ਦੇ 25 ਹੋਰ ਅਧਿਕਾਰੀ ਕੋਵਿਡ-19 ਨਾਲ ਪੀੜਤ : ਸੂਤਰ

06/12/2020 5:22:38 PM

ਨਵੀਂ ਦਿੱਲੀ (ਭਾਸ਼ਾ) : ਕਿਰਤ ਅਤੇ ਰੋਜ਼ਗਾਰ ਮੰਤਰਾਲਾ ਦੇ 25 ਅਧਿਕਾਰੀ ਇਸ ਹਫ਼ਤੇ ਕੋਵਿਡ-19 ਨਾਲ ਪੀੜਤ ਪਾਏ ਗਏ, ਜਿਸ ਨਾਲ ਮੰਤਰਾਲਾ ਵਿਚ ਪੀੜਤ ਕਾਮਿਆਂ ਦੀ ਕੁੱਲ ਗਿਣਤੀ ਵੱਧ ਕੇ 36 ਹੋ ਗਈ।  ਇਹ ਜਾਣਕਾਰੀ ਇਕ ਸੂਤਰ ਨੇ ਦਿੱਤੀ। ਸੂਤਰ ਨੇ ਦੱਸਿਆ ਕਿ ਅਧਿਕਾਰੀਆਂ ਦੇ ਕੁੱਝ ਪਰਿਵਾਰਕ ਮੈਂਬਰ ਵੀ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ ਹਨ। ਸੂਤਰ ਨੇ ਦੱਸਿਆ, 'ਕਿਰਤ ਮੰਤਰਾਲਾ ਵਿਚ 25 ਅਧਿਕਾਰੀ ਕੋਵਿਡ-19 ਨਾਲ ਪੀੜਤ ਪਾਏ ਗਏ ਹਨ। ਇਸ ਤੋਂ ਪਹਿਲਾਂ ਮੰਤਰਾਲਾ ਵਿਚ 11 ਵਿਅਕਤੀ ਪੀੜਤ ਪਾਏ ਗਏ ਸਨ। 6 ਪੀੜਤ ਵਿਅਕਤੀ ਕਿਰਤ ਮੰਤਰੀ ਸੰਤੋਸ਼ ਗੰਗਵਾਰ ਦੇ ਨਿੱਜੀ ਕਾਮੇ ਹਨ। ਮੰਤਰਾਲਾ ਵਿਚ ਅਧਿਕਾਰੀਆਂ ਦੀ ਕੋਵਿਡ-19 ਦੀ ਜਾਂਚ ਕੀਤੀ ਜਾ ਰਹੀ ਹੈ, ਕਿਉਂਕਿ ਇਸ ਦੇ 2 ਕਰਮਚਾਰੀ ਪਿਛਲੇ ਹਫ਼ਤੇ ਪੀੜਤ ਪਾਏ ਗਏ ਸਨ। ਉਸ ਦੇ ਬਾਅਦ ਕਿਰਤ ਸ਼ਕਤੀ ਭਵਨ ਨੂੰ 2 ਦਿਨ ਲਈ ਸੈਨੇਟਾਈਜੇਸ਼ਨ ਲਈ ਬੰਦ ਕਰ ਦਿੱਤਾ ਗਿਆ ਸੀ। ਮੰਤਰਾਲਾ ਵਿਚ ਪੀੜਤਾਂ ਦੀ ਗਿਣਤੀ ਐਤਵਾਰ ਤੱਕ ਵੱਧ ਕੇ 11 ਹੋ ਗਈ।

ਸੂਤਰ ਨੇ ਇਹ ਵੀ ਕਿਹਾ ਕਿ ਮੰਤਰਾਲਾ ਦੇ ਸੀਨੀਅਰ ਅਧਿਕਾਰੀ ਇਮਾਰਤ ਨੂੰ ਠੀਕ ਤਰ੍ਹਾਂ ਨਾਲ ਸੈਨੇਟਾਈਜ਼ ਕਰਨ ਲਈ ਇਮਾਰਤ ਨੂੰ ਫਿਰ ਤੋਂ ਸੀਲ ਕਰਨ ਅਤੇ ਇਮਾਰਤ ਵਿਚ ਸਥਿਤ ਮੰਤਰਾਲਿਆਂ ਵਿਚ ਕੰਮ ਕਰਦੇ ਕਾਮਿਆਂ ਨੂੰ ਘਰ ਵਿਚ ਇਕਾਂਤਵਾਸ ਕਰਨ 'ਤੇ ਵਿਚਾਰ ਕਰ ਰਹੇ ਹਨ। ਸੂਤਰ ਨੇ ਕਿਹਾ ਕਿ ਹਾਲਾਂਕਿ ਕਿਰਤ ਸ਼ਕਤੀ ਭਵਨ ਨੂੰ 4 ਅਤੇ 5 ਜੂਨ ਨੂੰ ਸੀਲ ਕਰ ਦਿੱਤਾ ਗਿਆ ਸੀ ਪਰ ਊਰਜਾ ਮੰਤਰਾਲਾ ਨੇ ਆਪਣੇ ਕਾਮਿਆਂ ਨੂੰ ਕੁੱਝ ਕੰਮ ਲਈ 5 ਜੂਨ ਨੂੰ ਸੱਦਿਆ ਸੀ। ਇਸ ਲਈ ਇਮਾਰਤ ਨੂੰ 8 ਜੂਨ ਨੂੰ ਨਾ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ। ਹਾਲਾਂਕਿ ਕਿਰਤ ਮੰਤਰਾਲਾ ਦੇ ਕੁੱਝ ਅਧਿਕਾਰੀ 8 ਜੂਨ ਨੂੰ ਵੀ ਦਫ਼ਤਰ ਆਏ ਸਨ। ਇਮਾਰਤ ਉਸ ਦੇ ਬਾਅਦ ਤੋਂ ਅਧਿਕਾਰੀਆਂ ਲਈ ਖੁੱਲੀ ਰਹੀ। ਕਿਰਤ ਅਤੇ ਰੋਜ਼ਗਾਰ ਮੰਤਰਾਲਾ ਵਿਚ ਪਹਿਲਾਂ ਤੋਂ ਪੀੜਤ ਪਾਏ ਗਏ 11 ਅਧਿਕਾਰੀਆਂ ਵਿਚੋਂ ਇਕ ਸੰਯੁਕਤ ਸਕੱਤਰ, ਇਕ ਸਟੇਨੋ, ਇਕ ਪ੍ਰਧਾਨ ਨਿੱਜੀ ਸਕੱਤਰ,  ਇਕ ਨਿਜੀ ਸਕੱਤਰ, 6 ਮਲਟੀ ਟਾਸਕ ਅਸਿਸਟੈਂਟ ਅਤੇ ਇਕ ਚਾਲਕ ਸ਼ਾਮਲ ਸੀ। 2 ਦਿਨਾਂ ਲਈ ਭਵਨ ਨੂੰ ਬੰਦ ਕਰਨਾ ਕੋਵਿਡ-19 ਮਹਾਮਾਰੀ ਨਾਲ ਮੁਕਬਾਲੇ ਲਈ ਮਾਣਕ ਸੰਚਾਲਨ ਪ੍ਰਕਿਰਿਆ ਦਾ ਹਿੱਸਾ ਸੀ।  ਇਸ ਤਹਿਤ ਜੇਕਰ 2 ਜਾਂ ਜ਼ਿਆਦਾ ਕਰਮਚਾਰੀ ਕੋਵਿਡ-19 ਨਾਲ ਪੀੜਤ ਪਾਏ ਜਾਂਦੇ ਹਨ ਤਾਂ ਕਿਸੇ ਵੀ ਮੰਤਰਾਲਾ ਜਾਂ ਵਿਭਾਗ ਦੇ ਸੰਪੂਰਣ ਭਵਨ ਨੂੰ ਸੈਨੇਟਾਈਜੇਸ਼ਨ ਲਈ ਸੀਲ ਕਰ ਦਿੱਤਾ ਜਾਂਦਾ ਹੈ।

cherry

This news is Content Editor cherry