ਭਾਰਤ ''ਚ ਇਕ ਦਿਨ ''ਚ ਕੋਰੋਨਾ ਦੇ ਰਿਕਾਰਡ ਟੀਕੇ ਲਗਾਏ ਗਏ

04/02/2021 4:01:11 PM

ਨਵੀਂ ਦਿੱਲੀ- ਕੇਂਦਰੀ ਸਿਹਤ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪਿਛਲੇ 24 ਘੰਟਿਆਂ 'ਚ ਕੋਵਿਡ-19 ਦੇ 36.7 ਲੱਖ ਤੋਂ ਵੱਧ ਟੀਕੇ ਲਗਾਏ ਗਏ, ਜੋ ਹੁਣ ਤੱਕ ਇਕ ਦਿਨ 'ਚ ਲਗਾਏ ਗਏ ਟੀਕਿਆਂ ਦੀ ਰਿਕਾਰਡ ਗਿਣਤੀ ਹੈ। ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਟੀਕਿਆਂ ਦੀਆਂ 36,71,242 ਖੁਰਾਕਾਂ 'ਚੋਂ 33,65,597 ਲਾਭਪਾਤਰੀਆਂ ਨੂੰ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ, ਜਦੋਂ ਕਿ 3,05,645 ਲਾਭਪਾਤਰੀਆਂ ਨੇ ਟੀਕੇ ਦੀ ਦੂਜੀ ਖੁਰਾਕ ਲਈ। ਮੰਤਰਾਲਾ ਨੇ ਕਿਹਾ ਕਿ ਇਹ ਹੁਣ ਤੱਕ ਇਕ ਦਿਨ 'ਚ ਲਗਾਏ ਗਏ ਟੀਕਿਆਂ ਦੇ ਲਿਹਾਜ ਨਾਲ ਸਭ ਤੋਂ ਵੱਧ ਗਿਣਤੀ ਹੈ। ਸ਼ੁੱਕਰਵਾਰ ਸਵੇਰੇ 7 ਵਜੇ ਤੱਕ ਦੀ ਰਿਪੋਰਟ ਅਨੁਸਾਰ ਕੁੱਲ ਮਿਲਾ ਕੇ ਟੀਕੇ ਦੀਆਂ 6.87 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ। ਰਿਪੋਰਟ ਅਨੁਸਾਰ, ਇਸ 'ਚ 83,06,269 ਸਿਹਤ ਕਰਮੀ (ਪਹਿਲੀ ਖੁਰਾਕ), 52,84,564 ਸਿਹਤ ਕਰਮੀ (ਦੂਜੀ ਖੁਰਾਕ), 93,53,021 ਮੋਹਰੀ ਮੋਰਚੇ ਦੇ ਕਰਮੀ (ਪਹਿਲੀ ਖੁਰਾਕ) ਅਤੇ 40,97,634 ਮੋਹਰੀ ਮੋਰਚੇ ਦੇ ਕਰਮੀ (ਦੂਜੀ ਖੁਰਾਕ), ਦੂਜੀਆਂ ਬੀਮਾਰੀਆਂ ਨਾਲ ਪੀੜਤ 45 ਸਾਲ ਤੋਂ ਵੱਧ ਉਮਰ ਵਾਲੇ 97,83,615 (ਪਹਿਲੀ ਖੁਰਾਕ) ਅਤੇ 39,401 (ਦੂਜੀ ਖੁਰਾਕ) ਲਾਭਪਾਤਰੀ ਅਤੇ 60 ਸਾਲ ਤੋਂ ਵੱਧ 3,17,05,893 (ਪਹਿਲੀ ਖੁਰਾਕ) ਅਤੇ 2,18,741 (ਦੂਜੀ ਖੁਰਾਕ) ਲਾਭਪਾਤਰੀ ਸ਼ਾਮਲ ਹਨ।

ਇਹ ਵੀ ਪੜ੍ਹੋ : ਕੋਰੋਨਾ ਦੀ ਬੇਕਾਬੂ ਰਫ਼ਤਾਰ, ਇਕ ਦਿਨ 'ਚ 81 ਹਜ਼ਾਰ ਨਵੇਂ ਮਾਮਲੇ ਆਏ ਸਾਹਮਣੇ

ਹੁਣ ਤੱਕ ਦਿੱਤੀਆਂ ਗਈਆਂ ਕੁੱਲ ਖੁਰਾਕਾਂ 'ਚੋਂ 59.58 ਫੀਸਦੀ ਟੀਕੇ 8 ਸੂਬਿਆਂ 'ਚ ਲਾਏ ਗਏ ਹਨ। ਇਨ੍ਹਾਂ 'ਚੋਂ ਮਹਾਰਾਸ਼ਟਰ, ਰਾਜਸਥਾਨ, ਗੁਜਰਾਤ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਕਰਨਾਟਕ, ਮੱਧ ਪ੍ਰਦੇਸ਼ ਅਤੇ ਕੇਰਲ ਸ਼ਾਮਲ ਹਨ। ਮੰਤਰਾਲਾ ਨੇ ਕਿਹਾ ਕਿ ਮਹਾਰਾਸ਼ਟਰ, ਛੱਤੀਸਗੜ੍ਹ, ਕਰਨਾਟਕ, ਪੰਜਾਬ, ਤਾਮਿਲਨਾਡੂ, ਕੇਰਲ, ਦਿੱਲੀ ਅਤੇ ਉੱਤਰ ਪ੍ਰਦੇਸ਼ 'ਚ ਰੋਜ਼ਾਨਾ ਨਵੇਂ ਮਾਮਲੇ ਕਾਫ਼ੀ ਵਧ ਰਹੇ ਹਨ। ਭਾਰਤ 'ਚ ਹੁਣ ਵੀ 6,14,696 ਲੋਕ ਇਨਫੈਕਸ਼ਨ ਦੀ ਲਪੇਟ 'ਚ ਹਨ, ਜੋ ਕਿ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦਾ 5 ਫੀਸਦੀ ਹੈ। ਦੇਸ਼ 'ਚ ਮੌਜੂਦਾ ਸਮੇਂ ਇਨਫੈਕਸ਼ਨ ਦੇ ਕੁੱਲ ਮਾਮਲਿਆਂ 'ਚੋਂ 77.91 ਫੀਸਦੀ ਮਾਮਲੇ 5 ਸੂਬਿਆਂ- ਮਹਾਰਾਸ਼ਟਰ, ਕਰਨਾਟਕ, ਛੱਤੀਸਗੜ੍ਹ, ਕੇਰਲ ਅਤੇ ਪੰਜਾਬ 'ਚ ਹਨ। ਮੰਤਰਾਲਾ ਨੇ ਕਿਹਾ,''ਇਕੱਲੇ ਮਹਾਰਾਸ਼ਟਰ 'ਚ, ਦੇਸ਼ 'ਚ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦੇ ਕਰੀਬ 60 ਫੀਸਦੀ ਮਾਮਲੇ ਹਨ।''

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ 

DIsha

This news is Content Editor DIsha