ਇਸ ਸਾਲ ਐੱਚ1 ਬੀ ਵੀਜ਼ੇ ਦੀਆਂ 23.9 ਫੀਸਦੀ ਅਰਜ਼ੀਆਂ ਹੋਈਆਂ ਖਾਰਜ

11/22/2019 11:15:14 AM

ਨਵੀਂ ਦਿੱਲੀ— ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਸੰਸਦ 'ਚ ਦੱਸਿਆ ਕਿ ਚਾਲੂ ਵਿੱਤੀ ਸਾਲ 'ਚ ਅਮਰੀਕੀ ਐੱਚ1ਬੀ ਵੀਜ਼ਾ ਦੀਆਂ ਹੁਣ ਤੱਕ 23.9 ਫੀਸਦੀ ਅਰਜ਼ੀਆਂ ਖਾਰਜ ਕੀਤੀਆਂ ਗਈਆਂ ਹਨ। ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਰਾਜ ਸਭਾ 'ਚ ਪ੍ਰਸ਼ਨਕਾਲ 'ਚ ਇਕ ਸਵਾਲ ਦੇ ਲਿਖਤੀ ਜਵਾਬ 'ਚ ਦੱਸਿਆ ਕਿ ਅਮੀਰੀਕ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ ਦੇ ਅੰਕੜਿਆਂ ਅਨੁਸਾਰ ਐੱਚ1ਬੀ ਵੀਜ਼ਾ ਦੇ 116031 ਅਰਜ਼ੀਆਂ 'ਤੇ ਕਾਰਵਾਈ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਗਿਆ। ਇਨ੍ਹਾਂ 'ਚੋਂ 27707 ਅਰਜ਼ੀਆਂ (23.9 ਫੀਸਦੀ) 'ਤੇ ਇਸ ਸ਼੍ਰੇਣੀ ਦਾ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਐੱਚ1 ਬੀ ਵੀਜ਼ਾ 'ਚ 70 ਫੀਸਦੀ ਹਿੱਸੇਦਾਰੀ ਭਾਰਤੀ ਨਾਗਰਿਕਾਂ ਦੀ ਹੈ। ਹਾਲਾਂਕਿ ਐੱਚ1 ਬੀ ਵੀਜ਼ਾ 'ਚ ਭਾਰਤੀ ਦੀ ਸੂਚਨਾ ਤਕਨਾਲੋਜੀ ਕੰਪਨੀਆਂ ਦੀ ਹਿੱਸੇਦਾਰੀ ਮੁਕਾਬਲੇ ਅਨੁਸਾਰ ਘੱਟ ਹੈ। ਉਨ੍ਹਾਂ ਨੇ ਯੂ.ਐੱਸ.ਸੀ.ਆਈ.ਐੱਸ. ਦੇ ਅੰਕੜਿਆਂ ਦੇ ਹਵਾਲੇ ਤੋਂ ਦੱਸਿਆ ਕਿ 2019 'ਚ ਮਿਲੇ ਐੱਚ1 ਬੀ ਵੀਜ਼ਾ ਦੇ ਕੁੱਲ ਅਰਜ਼ੀਆਂ 'ਚੋਂ 84.4 ਫੀਸਦੀ ਅਰਜ਼ੀਆਂ ਦੇ ਨਿਪਟਾਰੇ ਦੀ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ।

ਕੇਂਦਰੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਰਾਜ ਸਭਾ 'ਚ ਕਿਹਾ ਕਿ ਅਮਰੀਕਾ 'ਚ ਕੰਮ ਕਰਨ ਵਾਲੇ ਐੱਚ1 ਬੀ ਵੀਜ਼ਾ ਧਾਰਕਾਂ ਦੇ ਜੀਵਨਸਾਥੀ ਦੀ ਯੋਗਤਾ 2015 'ਚ ਸ਼ੁਰੂ ਕੀਤੀ ਗਈ ਸੀ। ਵੀਜ਼ੇ ਦੀ ਇਹ ਸ਼੍ਰੇਣੀ ਐੱਚ4 ਵੀਜ਼ੇ ਦੇ ਅਧੀਨ ਸ਼ਾਮਲ ਹੈ। ਅੱਜ ਦੇ ਸਮੇਂ 'ਚ ਇਸ ਸ਼੍ਰੇਣੀ 'ਚ ਜਾਰੀ ਕੀਤੇ ਗਏ ਵੀਜ਼ਾ ਦੀ ਗਿਣਤੀ, ਕੁੱਲ ਵੀਜ਼ੇ ਦਾ 93 ਫੀਸਦੀ ਹਿੱਸਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਗਰਾਮ ਨੂੰ ਜਾਰੀ ਰੱਖਣ ਲਈ ਇਕ ਕੋਰਟ ਦਾ ਆਦੇਸ਼ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੰਗਾ ਸੰਕੇਤ ਦਿੱਤਾ ਹੈ ਕਿ ਉਹ ਕੁਝ ਸਮੇਂ 'ਚ ਇਸ ਦੀ ਸਮੀਖਿਆ ਕਰ ਸਕਦੇ ਹਨ।

DIsha

This news is Content Editor DIsha