ਦੇਸ਼ ਭਰ ’ਚ ਖੁੱਲ੍ਹਣਗੇ 21 ਨਵੇਂ ਆਰਮੀ ਸਕੂਲ, ਰੱਖਿਆ ਮੰਤਰਾਲਾ ਨੇ ਦਿੱਤੀ ਮਨਜ਼ੂਰੀ

03/27/2022 3:29:58 PM

ਨਵੀਂ ਦਿੱਲੀ (ਭਾਸ਼ਾ)– ਰੱਖਿਆ ਮੰਤਰਾਲਾ ਨੇ ਗੈਰ-ਸਰਕਾਰੀ ਸੰਗਠਨਾਂ, ਪ੍ਰਾਈਵੇਟ ਸਕੂਲਾਂ ਅਤੇ ਸੂਬਾ ਸਰਕਾਰਾਂ ਨਾਲ ਸਾਂਝੇਦਾਰੀ ’ਚ 21 ਨਵੇਂ ਆਰਮੀ ਸਕੂਲਾਂ ਦੀ ਸਥਾਪਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਵੇਂ ਸਕੂਲ ‘ਸਾਂਝੇਦਾਰੀ ਮੋਡ’ ਵਿਚ ਦੇਸ਼ ਭਰ ’ਚ 100 ਨਵੇਂ ਆਰਮੀ ਸਕੂਲਾਂ ਨੂੰ ਸ਼ੁਰੂ ਕਰਨ ਦੀ ਸਰਕਾਰ ਦੀ ਘੋਸ਼ਣਾ ਮੁਤਾਬਕ ਸਥਾਪਤ ਕੀਤੇ ਜਾਣਗੇ। 

ਇਹ ਵੀ ਪੜ੍ਹੋ: ‘ਮਨ ਕੀ ਬਾਤ’ ’ਚ PM ਮੋਦੀ ਬੋਲੇ- ਆਤਮਨਿਰਭਰ ਭਾਰਤ ਦਾ ਸੁਫ਼ਨਾ ਜ਼ਰੂਰ ਪੂਰਾ ਕਰਾਂਗੇ

 

ਇਕ ਬਿਆਨ ’ਚ ਕਿਹਾ ਗਿਆ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 100 ਨਵੇਂ ਆਰਮੀ ਸਕੂਲਾਂ ਦੀ ਸਥਾਪਨਾ ਦੇ ਦ੍ਰਿਸ਼ਟੀਕੋਣ ਦਾ ਉਦੇਸ਼ ਵਿਦਿਆਰਥੀਆਂ ਨੂੰ ਰਾਸ਼ਟਰੀ ਸਿੱਖਿਆ ਨੀਤੀ ਮੁਤਾਬਕ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨਾ ਹੈ ਅਤੇ ਹਥਿਆਰਬੰਦ ਫੋਰਸ ’ਚ ਸ਼ਾਮਲ ਹੋਣ ਸਮੇਤ ਕਰੀਅਰ ਦੇ ਬਿਹਤਰ ਮੌਕੇ ਉਪਲੱਬਧ ਕਰਾਉਣਾ ਹੈ।’’ ਬਿਆਨ ’ਚ ਕਿਹਾ ਗਿਆ ਕਿ ਇਨ੍ਹਾਂ ’ਚੋਂ 17 ਸਕੂਲ ਬਰਾਊਨਫੀਲਡ ਸੰਚਾਲਤ ਸਕੂਲ ਹਨ ਅਤੇ 4 ਗਰੀਨਫੀਲਡ ਸਕੂਲ ਹਨ, ਜੋ ਛੇਤੀ ਹੀ ਕੰਮਕਾਜ ਸ਼ੁਰੂ ਕਰਨ ਵਾਲੇ ਹਨ। ਮੰਤਰਾਲਾ ਨੇ ਕਿਹਾ, ‘‘ਜਿੱਥੇ ਗੈਰ-ਸਰਕਾਰੀ ਸੰਗਠਨਾਂ, ਟਰੱਸਟ, ਸੋਸਾਇਟੀ ਕੋਲ 12 ਮਨਜ਼ੂਰੀ ਪ੍ਰਾਪਤ ਨਵੇਂ ਸਕੂਲ ਦੀ ਹਿੱਸੇਦਾਰੀ ਹੈ। 6 ਪ੍ਰਾਈਵੇਟ ਸਕੂਲ ਅਤੇ 3 ਸੂਬਾ ਸਰਕਾਰ ਦੀ ਮਲਕੀਅਤ ਵਾਲੇ ਸਕੂਲ ਨੇ ਅਜਿਹੇ ਨਵੇਂ ਸਕੂਲਾਂ ਦੀ ਸੂਚੀ ’ਚ ਥਾਂ ਹਾਸਲ ਕੀਤੀ ਹੈ। 

ਇਹ ਵੀ ਪੜ੍ਹੋ: ਹੁਣ ਗੋਰਖਪੁਰ ਤੋਂ ਵਾਰਾਣਸੀ ਆਸਾਨੀ ਨਾਲ ਜਾ ਸਕਣਗੇ ਯਾਤਰੀ, ਹਵਾਈ ਸੇਵਾ ਹੋਈ ਸ਼ੁਰੂ

ਮੰਤਰਾਲਾ ਨੇ ਕਿਹਾ ਇਨ੍ਹਾਂ ਸਕੂਲਾਂ ’ਚ ਨਵੇਂ ਆਰਮੀ ਸਕੂਲ ਪੈਟਰਨ ’ਚ ਪ੍ਰਵੇਸ਼ ਜਮਾਤ 6ਵੀਂ ਤੋਂ ਹੋਵੇਗਾ। ਮੰਤਰਾਲਾ ਨੇ ਇਹ ਵੀ ਕਿਹਾ ਕਿ 6ਵੀਂ ਜਮਾਤ ’ਚ ਘੱਟ ਤੋਂ ਘੱਟ 40 ਫ਼ੀਸਦੀ ਪ੍ਰਵੇਸ਼ ਉਨ੍ਹਾਂ ਉਮੀਦਵਾਰਾਂ ਦਾ ਹੋਵੇਗਾ, ਜਿਨ੍ਹਾਂ ਨੇ ਈ-ਕਾਉਂਸਲਿੰਗ ਦੇ ਜ਼ਰੀਏ ਅਖਿਲ ਭਾਰਤੀ ਸੈਨਿਕ ਸਕੂਲ ’ਚ ਪ੍ਰਵੇਸ਼ ਪ੍ਰੀਖਿਆ ਪਾਸ ਕੀਤੀ ਹੈ। ਮਨਜ਼ੂਰੀ ਪ੍ਰਾਪਤ ਨਵੇਂ ਆਰਮੀ ਸਕੂਲ ਲਈ ਸਿੱਖਿਆ ਸੈਸ਼ਨ 2022 ਦੇ ਪਹਿਲੇ ਹਫ਼ਤੇ ’ਚ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਪੈਰ ਦੀਆਂ ਉਂਗਲਾਂ ਨਾਲ ਪੇਂਟਿੰਗ ਬਣਾਉਣ ਵਾਲੇ ਇਸ ਚਿੱਤਰਕਾਰ ਦੇ ਫੈਨ ਹੋਏ PM ਮੋਦੀ, ਟਵਿੱਟਰ ’ਤੇ ਕੀਤਾ ਫਾਲੋਅ

ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


Tanu

Content Editor

Related News