ਖੇਤੀਬਾੜੀ ਮੰਤਰਾਲੇ ਦੇ ਅਧਿਕਾਰੀ ਦੀ ਰਿਹਾਇਸ਼ ਤੋਂ 2.15 ਕਰੋੜ ਰੁਪਏ ਜ਼ਬਤ

01/16/2018 1:59:13 AM

ਨਵੀਂ ਦਿੱਲੀ— ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਅਧਿਕਾਰੀ ਆਰ ਕੇ ਸ਼ਸ਼ੀਹਰ ਦੀ ਕੋਲਕਾਤਾ ਸਥਿਤ ਰਿਹਾਇਸ਼ ਤੋਂ 2.15 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਹੈ।
ਏਜੰਸੀ ਨੇ ਕੋਲਕਾਤਾ 'ਚ ਤਾਇਨਾਤ ਖੇਤੀਬਾੜੀ ਮੰਤਰਾਲੇ ਦੇ ਅਧਿਕਾਰੀ ਦੀ ਰਿਹਾਇਸ਼ ਤੋਂ ਕਰੀਬ 30 ਲੱਖ ਰੁਪਏ ਦੇ ਗਹਿਣੇ ਜ਼ਬਤ ਕੀਤੇ।  ਸੀ. ਬੀ. ਆਈ. ਨੂੰ ਡਾਕ ਵਿਭਾਗ 'ਚ ਜਮਾ 32 ਲੱਖ ਰੁਪਏ ਦੇ ਨਵੀਂ ਦਿੱਲੀ, ਕੋਲਕਾਤਾ, ਬਿਹਾਰ ਅਤੇ ਝਾਰਖੰਡ ਦੇ ਸ਼ਹਿਰਾਂ 'ਚ ਕਰੋੜਾਂ ਰੁਪਏ ਦੀਆਂ ਸੰਪਤੀਆਂ ਦੇ ਨਾਲ ਜੁੜੇ ਦਸਤਾਵੇਜ ਮਿਲੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ 44 ਲੱਖ ਰੁਪਏ ਬੈਂਕ 'ਚ ਜਮਾ ਹੋਣ ਦੀਆਂ ਜਾਣਕਾਰੀ ਮਿਲੀ ਹੈ। ਇਸ ਦੇ ਨਾਲ ਹੀ 5 ਲੱਖ ਰੁਪਏ ਦੇ ਫਿਕਸਡ ਡਿਪਾਜ਼ਿਟ ਦੇ ਵੇਰਵੇ ਵੀ ਮਿਲੇ ਹਨ।