ਮੋਦੀ ਦੇ ਨਿਰਦੇਸ਼ ਨੇ ਬਦਲਿਆ ਮੰਤਰੀਆਂ ਦੇ ਕੰਮ ਕਰਨ ਦਾ ਢੰਗ, 9.30 ਵਜੇ ਹੀ ਪੁੱਜਣ ਲੱਗੇ ਦਫਤਰ

06/19/2019 10:36:15 AM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ਾਂ ਤੋਂ ਬਾਅਦ ਤਮਾਮ ਮੰਤਰੀ ਆਪਣੇ ਪ੍ਰੋਗਰਾਮਾਂ ਨੂੰ ਮੁੜ ਤੈਅ ਕਰ ਰਹੇ ਹਨ ਤਾਂ ਕਿ ਉਹ ਸਵੇਰੇ ਸਾਢੇ 9 ਵਜੇ ਦਫਤਰ ਪਹੁੰਚ ਸਕਣ। ਘੱਟ ਗਿਣਤੀ ਮਾਮਲਿਆਂ ਦੇ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਆਪਣੇ ਜਨਤਕ ਪ੍ਰੋਗਰਾਮਾਂ ਨੂੰ ਮੁੜ ਤੈਅ ਕੀਤਾ, ਤਾਂ ਕਿ ਉਹ ਸਾਢੇ 9 ਵਜੇ ਆਪਣੇ ਦਫਤਰ ਪਹੁੰਚ ਸਕਣ। ਇਸ ਤਰ੍ਹਾਂ ਉਪਭੋਗਤਾ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਵੀ ਉਸੇ ਸਮੇਂ 'ਤੇ ਦਫਤਰ ਪਹੁੰਚੇ। ਦਰਅਸਲ ਮੋਦੀ ਦੇ ਸਖਤ ਨਿਰਦੇਸ਼ਾਂ ਤੋਂ ਬਾਅਦ ਤਮਾਮ ਮੰਤਰੀ ਹੁਣ ਸਮੇਂ 'ਤੇ ਦਫਤਰ ਪਹੁੰਚਣ ਨੂੰ ਤਰਜੀਹ ਦੇਣ ਲੱਗੇ ਹਨ ਅਤੇ ਘਰ ਤੋਂ ਹੀ ਦਫਤਰ ਦਾ ਕੰਮ ਕਰਨ ਤੋਂ ਬਚ ਰਹੇ ਹਨ। ਦਰਅਸਲ ਨਰਿੰਦਰ ਮੋਦੀ ਨੇ ਸਾਰੇ ਮੰਤਰੀਆਂ ਨੂੰ ਸਮੇਂ 'ਤੇ ਆਪਣੇ ਦਫਤਰ ਪਹੁੰਚਣ ਅਤੇ ਦਫਤਰ ਦਾ ਕੰਮ ਘਰ ਤੋਂ ਕਰਨ ਤੋਂ ਬੱਚਣ ਦੀ ਸਲਾਹ ਦਿੱਤੀ ਹੈ। ਕੁਝ ਅਜਿਹੇ ਮੰਤਰੀ ਵੀ ਹਨ, ਜੋ ਸਿਰਫ ਪੁਰਾਣੀ ਰੂਟੀਨ ਨੂੰ ਹੀ ਫਾਲੋਅ ਕਰ ਰਹੇ ਹਨ, ਕਿਉਂਕਿ ਉਹ ਪਹਿਲਾਂ ਵੀ ਸਮੇਂ 'ਤੇ ਦਫਤਰ 'ਚ ਮੌਜੂਦ ਰਿਹਾ ਕਰਦੇ ਸਨ।

ਨਵੇਂ ਕੈਬਨਿਟ ਮੰਤਰੀਆਂ 'ਚ ਜਲ ਸ਼ਕਤੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਅਤੇ ਕਈ ਜੂਨੀਅਰ ਮੰਤਰੀ ਵੀ ਪਹਿਲੇ ਹੀ ਦਿਨ ਸਵੇਰੇ ਸਾਢੇ 9 ਵਜੇ ਤੋਂ ਕੰਮ ਸ਼ੁਰੂ ਕਰ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਰਾਮ ਵਿਲਾਸ ਪਾਸਵਾਨ ਨੇ ਆਪਣੇ ਵਿਭਾਗ ਨੂੰ ਨਿਰਦੇਸ਼ ਦਿੱਤਾ ਹੈ ਕਿ ਉਨ੍ਹਾਂ ਦੇ ਕਮਰੇ ਵਿਚ ਇਕ ਵੱਡੀ ਸਕਰੀਨ ਵਾਲਾ ਡੈਸ਼ਬੋਰਡ ਲਾਇਆ ਜਾਵੇ ਜਿਸ 'ਤੇ ਅਪਡੇਟੇਡ ਸੂਚਨਾਵਾਂ ਮਿਲਣ ਜੋ ਮਾਊਸ ਨਾਲ ਸਿਰਫ ਇਕ ਕਲਿੱਕ ਦੀ ਦੂਰੀ 'ਤੇ ਹੋਣ। ਇਸ ਤੋਂ ਪਹਿਲਾਂ ਇਕ ਅੰਗਰੇਜ਼ੀ ਅਖਬਾਰ ਨੇ ਰਿਪੋਰਟ ਦਿੱਤੀ ਸੀ ਕਿ ਮੋਦੀ ਨੇ ਖੁਦ ਦਾ ਉਦਾਹਰਣ ਦਿੰਦੇ ਹੋਏ ਦੱਸਿਆ ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਨੌਕਰਸ਼ਾਹਾਂ ਤੋਂ ਪਹਿਲਾਂ ਹੀ ਦਫਤਰ ਪਹੁੰਚ ਜਾਇਆ ਕਰਦੇ ਸਨ। ਉਸ ਤੋਂ ਬਾਅਦ ਸਾਰੇ ਸੀਨੀਅਰ ਮੰਤਰੀਆਂ ਨੇ ਸੰਬੰਧਤ ਵਿਭਾਗਾਂ ਵਿਚ ਆਪਣੇ-ਆਪਣੇ ਜੂਨੀਅਰ ਮੰਤਰੀਆਂ ਦੇ ਕੰਮਾਂ ਦੀ ਵੰਡ ਕਰਦੇ ਅਤੇ ਉਨ੍ਹਾਂ ਨੂੰ ਅਹਿਮ ਜ਼ਿੰਮੇਵਾਰੀਆਂ ਸੌਂਪਦੇ। ਹੁਣ ਸਾਰੀਆਂ ਫਾਈਲਾਂ ਜੂਨੀਅਰ ਮੰਤਰੀਆਂ ਤੋਂ ਹੋ ਕੇ ਲੰਘਦੀਆਂ ਹਨ, ਜਿਸ ਤੋਂ ਉਨ੍ਹਾਂ ਕਰਨ ਦਾ ਉੱਚਿਤ ਮੌਕਾ ਮਿਲੇਗਾ।


Tanu

Content Editor

Related News