15 ਦੇਸ਼ਾਂ ਤੋਂ ਇਕੱਠੇ ਕੀਤੇ ਬੂਟਿਆਂ ਨਾਲ ਸਜਿਆ ਹੈ ਭਾਰਤ ਦਾ ਇਹ ਸ਼ਹਿਰ

03/26/2019 2:32:42 PM

ਕੇਰਲ— ਦੁਨੀਆ ਵਿਚ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਹਨ, ਜਿੱਥੇ ਕੁਦਰਤ ਦਾ ਇਕ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਕੁਝ ਅਜਿਹਾ ਹੀ ਨਜ਼ਾਰਾ ਭਾਰਤ ਵਿਚ ਵੀ ਹੈ। ਜੀ ਹਾਂ, ਕੇਰਲ ਦਾ ਕੋਟਯਮ ਸ਼ਹਿਰ ਹਰਿਆਲੀ ਭਰਿਆ ਹੈ। ਜੇਕਰ ਤੁਸੀਂ ਕੋਟਯਮ ਦੇ ਅੰਦਰੂਨੀ ਹਿੱਸਿਆਂ ਦੀ ਸੈਰ 'ਤੇ ਜਾਵੋਗੇ ਅਤੇ ਜਿਸ ਪਾਸੇ ਵੀ ਤੁਸੀਂ ਨਜ਼ਰ ਮਾਰੋਗੇ ਤਾਂ ਤੁਹਾਨੂੰ ਬਹੁਤ ਸਾਰੇ ਦਰੱਖਤ ਦੇਖਣ ਨੂੰ ਮਿਲਣਗੇ। ਤਕਰੀਬਨ 100 ਮੀਟਰ ਦੀ ਦੂਰੀ 'ਤੇ ਇਕ ਲਾਈਨ ਵਿਚ ਬਹੁਤ ਸਾਰੇ ਦਰੱਖਤ ਲੱਗੇ ਹੋਏ ਹਨ। ਕੁਦਰਤ ਨਾਲ ਇਸ ਅਨੋਖੇ ਪਿਆਰ ਨੂੰ ਦਰਸਾਇਆ ਹੈ ਐੱਨ. ਕੇ. ਕੁਰੀਅਨ ਨਾਂ ਦੇ ਸ਼ਖਸ ਨੇ। ਕੁਦਰਤ ਨਾਲ ਮੋਹ ਅਤੇ ਖੇਤੀਬਾੜੀ ਥੀਮ ਪਾਰਕ ਲਈ ਉਹ ਲੱਗਭਗ 15 ਸਾਲਾਂ ਤੋਂ ਸਖਤ ਮਿਹਨਤ ਕਰ ਰਿਹਾ ਹੈ। 30 ਏਕੜ ਦੇ ਘੱਟ ਤੋਂ ਘੱਟ ਖੇਤਰ ਵਿਚ ਵਧ ਬਾਗਬਾਨੀ ਕਿਸਮਾਂ ਨੂੰ ਵਿਕਸਿਤ ਕਰਨ ਲਈ ਉਸ ਨੂੰ ਯੂ. ਆਰ. ਐੱਫ. ਵਰਲਡ ਰਿਕਾਰਡ ਅਤੇ ਲਿਮਕਾ ਬੁੱਕ ਆਫ ਰਿਕਾਰਡ ਵਿਚ ਥਾਂ ਮਿਲੀ ਹੈ।

 



ਖੇਤੀਬਾੜੀ ਥੀਮ ਪਾਰਕ 'ਚ 4800 ਪੌਦਿਆਂ ਦੀਆਂ ਕਿਸਮਾਂ, 700 ਦਰੱਖਤ ਅਤੇ 900 ਫੁੱਲਾਂ ਦੀਆਂ ਕਿਸਮਾਂ ਜੋ ਕਿ ਉਸ ਨੇ 15 ਦੇਸ਼ਾਂ ਤੋਂ ਇਕੱਠੀਆਂ ਕੀਤੀਆਂ। ਜਿਸ ਕਾਰਨ ਉਸ ਨੂੰ ਲਿਮਕਾ ਬੁੱਕ ਆਫ ਰਿਕਾਰਡ ਵਲੋਂ ਸਰਟੀਫਿਕੇਟ ਦਿੱਤਾ ਗਿਆ ਹੈ। ਯੂ. ਆਰ. ਐੱਫ. ਵਰਲਡ ਰਿਕਾਰਡ ਵਲੋਂ ਦਿੱਤੇ ਸਰਟੀਫਿਕੇਟ ਮੁਤਾਬਕ ਥੀਮ ਪਾਰਕ 'ਚ 1950 ਤੋਂ ਜ਼ਿਆਦਾ ਦਵਾਈਆਂ ਦੇ ਬੂਟਿਆਂ ਦੀਆਂ ਕਿਸਮਾਂ ਹਨ। ਕੁਰੀਅਨ ਨੇ ਖੇਤੀਬਾੜੀ ਜ਼ਮੀਨ ਨੂੰ ਕੁਦਰਤੀ ਥੀਮ ਪਾਰਕ 'ਚ ਤਬਦੀਲ ਕਰ ਦਿੱਤਾ। ਉਸ ਦਾ ਕਹਿਣਾ ਹੈ ਕਿ ਇਹ ਮੇਰੀ 15 ਸਾਲਾਂ ਦੀ ਮਿਹਨਤ ਹੈ। ਮੈਂ 15 ਦੇਸ਼ਾਂ ਦੀ ਯਾਤਰਾ ਕੀਤੀ ਅਤੇ ਵੱਖ-ਵੱਖ ਕਿਸਮ ਦੇ ਬੂਟੇ ਇਕੱਠੇ ਕੀਤੇ। ਥੀਮ ਪਾਰਕ 'ਚ ਤੇਲ ਦੇ ਬੀਜ, ਦਵਾਈਆਂ ਦੇ ਬੂਟੇ ਅਤੇ ਖੂਸ਼ਬੂਦਾਰ ਫੁੱਲ-ਬੂਟੇ ਵੀ ਸ਼ਾਮਲ ਹਨ।

Tanu

This news is Content Editor Tanu