ਮਸ਼ਹੂਰ ਸ਼ਿਲਪਕਾਰ ਨੇ ਸੋਨੇ ਨਾਲ ਬਣਾਈ ਵਰਲਡ ਕੱਪ, ਬੈਟ ਅਤੇ ਬੱਲੇ ਦੀ ਛੋਟੀ ਨਕਲ

07/15/2019 8:43:45 AM

ਜੈਪੁਰ—ਗਿੰਨੀਜ਼ ਬੁਕ ਆਫ ਵਰਲਡ ਰਿਕਾਰਡ ਹੋਲਡਰ, ਉਦੇਪੁਰ ਦੇ ਪ੍ਰਸਿੱਧ ਸ਼ਿਲਪਕਾਰ ਇਕਬਾਲ ਸੱਕਾ ਨੇ ਕ੍ਰਿਕਟ ਵਰਲਡ ਕੱਪ ਦੀ ਦੁਨੀਆ ਦੀ ਸਭ ਤੋਂ ਛੋਟੀ ਟ੍ਰਾਫੀ, ਬੱਲਾ ਅਤੇ ਗੇਂਦ ਦੀ ਨਕਲ ਬਣਾਈ ਹੈ ਅਤੇ ਉਹ ਵਰਲਡ ਕੱਪ ਜਿੱਤਣ ਵਾਲੀ ਟੀਮ ਨੂੰ ਭਾਰਤ ਸਰਕਾਰ ਵੱਲੋਂ ਆਪਣੀ ਇਹ ਛੋਟੀ ਜਿਹੀ ਸੌਗਾਤ ਭੇਟ ਕਰਨਾ ਚਾਹੁੰਦਾ ਹੈ। ਪ੍ਰਧਾਨ ਮੰਤਰੀ ਦਫਤਰ ਨੇ ਉਨ੍ਹਾਂ ਦੀ ਇਸ ਬੇਨਤੀ ਨੂੰ ਖੇਡ ਮੰਤਰਾਲਾ ਕੋਲ ਭੇਜਿਆ ਹੈ। ਸ਼ਿਲਪਕਾਰ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਤ ਜੂਨ ਨੂੰ ਚਿੱਠੀ ਭੇਜੀ ਸੀ। 26 ਜੂਨ ਨੂੰ ਪ੍ਰਧਾਨ ਮੰਤਰੀ ਦਫਤਰ ਤੋਂ ਉਨ੍ਹਾਂ ਨੂੰ ਇਕ ਚਿੱਠੀ ਮਿਲੀ ਹੈ , ਜਿਸ ਵਿਚ ਉਨ੍ਹਾਂ ਦੀ ਬੇਨਤੀ ਨੂੰ ਖੇਡ ਮੰਤਰਾਲਾ ਨੂੰ ਭੇਜਣ ਦੀ ਸੂਚਨਾ ਦਿੱਤੀ ਗਈ ਹੈ। ਸੱਕਾ ਨੇ ਦੱਸਿਆ ਕਿ ਉਹ ਭਾਰਤ ਨੂੰ ਵਿਸ਼ਵ ਕੱਪ ਜਿੱਤਦੇ ਹੋਏ ਦੇਖਣਾ ਚਾਹੁੰਦੇ ਸਨ ਪਰ ਅਜਿਹਾ ਨਹੀਂ ਹੋ ਸਕਿਆ। ਅਜਿਹੇ ਸਮੇਂ ਉਹ ਚਾਹੁੰਦੇ ਹਨ ਕਿ ਵਿਸ਼ਵ ਕੱਪ ਕ੍ਰਿਕਟ ਮੁਕਾਬਲੇ ’ਚ ਕੋਈ ਵੀ ਟੀਮ ਜਿੱਤੇ, ਉਸ ਨੂੰ ਉਨ੍ਹਾਂ ਦੀ ਇਸ ਛੋਟੀ ਜਿਹੀ ਸੁਨਹਿਰੀ ਸੌਗਾਤ ਨੂੰ ਭਾਰਤ ਸਰਕਾਰ ਵਲੋਂ ਭੇਟ ਕੀਤਾ ਜਾਵੇ।

Iqbalkaur

This news is Content Editor Iqbalkaur