ਕਸ਼ਮੀਰ ’ਚ CRPF ਕਾਫਿਲੇ ਲਈ ਬਖਤਰਬੰਦ ਗੱਡੀਆਂ, 30 ਸੀਟਾਂ ਵਾਲੀਆਂ ਬੱਸਾਂ : ਡੀ. ਜੀ.

03/25/2019 11:49:32 PM

ਨਵੀਂ ਦਿੱਲੀ– ਕੇਂਦਰੀ ਰਿਜ਼ਰਵ ਪੁਲਸ ਬਲ (ਸੀ.ਆਰ.ਪੀ.ਐੱਫ.) ਕਸ਼ਮੀਰ ਘਾਟੀ ਵਿਚ ਆਪਣੇ ਮੁਲਾਜ਼ਮਾਂ ਦੇ ਕਾਫਿਲੇ ਦੀ ਸੁਰੱਖਿਆ ਯਕੀਨੀ ਕਰਨ ਲਈ ਬਖਤਰਬੰਦ ਗੱਡੀਆਂ (ਐੱਮ.ਪੀ.ਵੀ.) ਦੇ ਨਵੇਂ ਬੇੜੇ ਅਤੇ 30 ਸੀਟਾਂ ਵਾਲੀਆਂ ਬੱਸਾਂ ਦੀ ਖਰੀਦ ਕਰੇਗਾ। ਬਲ ਦੇ ਪ੍ਰਮੁੱਖ ਨੇ ਇਹ ਜਾਣਕਾਰੀ ਦਿੱਤੀ। ਅਰਧ ਸੈਨਿਕ ਬਲ ਨੇ ਅੱਤਵਾਦੀ ਰੋਕੂ ਅਤੇ ਕਾਨੂੰਨ ਵਿਵਸਥਾ ਸਬੰਧੀ ਜ਼ਿੰਮੇਵਾਰੀਆਂ ਨਿਭਾਉਣ ਲਈ ਆਪਣੀਆਂ 65 ਬਟਾਲੀਅਨਾਂ ਲਈ ਆਪਣੇ ਬੰਬ ਰੋਕੂ ਦਸਤੇ ਨੂੰ ਵੀ ਵਧਾਉਣ ਦਾ ਫੈਸਲਾ ਕੀਤਾ ਹੈ। ਬਲ ਨੇ ਇਹ ਨਵੇਂ ਉਪਰਾਲੇ 14 ਫਰਵਰੀ ਨੂੰ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕੀਤੇ ਹਨ। ਸੀ. ਆਰ. ਪੀ. ਐੱਫ. ਮੁਖੀ ਨੇ ਕਿਹਾ ਕਿ ਇਹ ਤੈਅ ਕੀਤਾ ਗਿਆ ਹੈ ਕਿ ਕਸ਼ਮੀਰ ਘਾਟੀ ਵਿਚ ਤਾਇਨਾਤ ਬਲ ਦੀ ਹਰੇਕ ਬਟਾਲੀਅਨ ਨੂੰ ਬੰਬ ਰੋਕੂ ਦਸਤਾ ਉਪਲੱਬਧ ਕਰਵਾਇਆ ਜਾਵੇਗਾ।

Inder Prajapati

This news is Content Editor Inder Prajapati