ਕਰੋਡ਼ਾਂ ਵਰ੍ਹੇ ਪਹਿਲਾਂ ਸੱਪਾਂ ਦੇ ਪੂਰਵਜਾਂ ਦੇ ਸਨ ਪੈਰ

11/21/2019 8:37:59 PM

ਟੋਰਾਂਟੋ - ਲੱਗਭਗ 10 ਕਰੋੜ ਵਰ੍ਹੇ ਪਹਿਲਾਂ ਰਹਿਣ ਵਾਲੇ ਸੱਪਾਂ ਦੇ ਪੂਰਵਜਾਂ ਦੇ ਪੈਰ ਸਨ ਅਤੇ ਗਲੇ ’ਚ ਹੱਡੀਆਂ ਹੁੰਦੀਆਂ ਸਨ, ਜੋ ਆਧੁਨਿਕ ਕਾਲ ਦੀਆਂ ਨਸਲਾਂ ’ਚੋਂ ਪੂਰੀ ਤਰ੍ਹਾਂ ਗਾਇਬ ਹੋ ਗਏ ਹਨ। ਇਹ ਗੱਲ ਇਕ ਅਧਿਐਨ ’ਚ ਸਾਹਮਣੇ ਆਈ ਹੈ। ਇਸ ਵਿਚ ਪ੍ਰਾਚੀਨ ਨਜਸ਼ ਰਾਏਨੇਗ੍ਰੀਨੀਆ ਨਾਮਕ ਸੱਪ ਦੇ ਜੀਵਾਸ਼ਮ ਦਾ ਅਧਿਐਨ ਕੀਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਇਸ ਸੱਪ ਦੇ ਪਿਛਲੇ ਹਿੱਸੇ ’ਤੇ ਪੈਰ ਹੁੰਦੇ ਸਨ। ਇਹ ਅਧਿਐਨ ਰਸਾਲੇ ‘ਸਾਈਂਸ ਐਡਵਾਂਸੇਜ਼’ ’ਚ ਪ੍ਰਕਾਸ਼ਿਤ ਹੋਇਆ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਆਪਣੇ ਵਿਕਾਸਕ੍ਰਮ ਦੇ ਪਹਿਲੇ 7 ਕਰੋੜ ਵਰ੍ਹੇ ਦੌਰਾਨ ਪੈਰ ਹੁੰਦੇ ਸਨ ਤੇ ਉਨ੍ਹਾਂ ਦੇ ਗਲੇ ਦੀਆਂ ਹੱਡੀਆਂ ਵੀ ਹੁੰੰਦੀਆਂ ਸਨ, ਜਿਨ੍ਹਾਂ ਨੂੰ ‘ਜੰਗਲ ਬੋਨ’ ਕਿਹਾ ਜਾਂਦਾ ਹੈ।

Khushdeep Jassi

This news is Content Editor Khushdeep Jassi