ਜੁੱਤੀਆਂ ਦੀ ਦੁਕਾਨ ''ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

12/04/2019 4:28:45 PM

ਸ਼ਿਮਲਾ—ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲੇ ਦੇ ਚੋਪਾਲ ਉਪਮੰਡਲ ਅਧੀਨ ਨੇਰਵਾ 'ਚ ਬੀਤੀ ਰਾਤ ਜੁੱਤੀਆਂ ਦੀ ਦੁਕਾਨ 'ਚ ਭਿਆਨਕ ਅੱਗ ਲੱਗਣ ਕਾਰਨ ਲਗਭਗ 6 ਲੱਖ ਰੁਪਏ ਦਾ ਸਮਾਨ ਸੜ੍ਹ ਕੇ ਰਾਖ ਹੋ ਗਿਆ। ਫਾਇਰ ਅਧਿਕਾਰੀ ਜੇ.ਡੀ. ਠਾਕੁਰ ਨੇ ਦੱਸਿਆ ਕਿ ਬੀਤੀ ਰਾਤ ਮੋਹਰ ਸਿੰਘ ਬਨੋਲਟਾ ਦੀ ਜੁੱਤੀਆਂ ਦੀ ਦੁਕਾਨ 'ਚ ਭਿਆਨਕ ਅੱਗ ਲੱਗ ਗਈ, ਜਿਸ 'ਚ ਲਗਭਗ 6 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਜਾਣਕਾਰੀ ਮਿਲਦਿਆਂ ਹੀ ਸਥਾਨਿਕ ਲੋਕਾਂ ਅਤੇ ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਅਤੇ ਇਸ ਦੇ ਨਾਲ ਲੱਗਦੇ ਕਰੋੜਾ ਰੁਪਏ ਦੀ ਸੰਪੱਤੀ ਨੂੰ ਬਚਾ ਲਿਆ।

ਜ਼ਿਲਾ ਪ੍ਰਸ਼ਾਸਨ ਦੇ ਅਧਿਕਾਰੀ ਅੱਗ 'ਚ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਮੌਕੇ 'ਤੇ ਪਹੁੰਚੇ ਤਾਂ ਕਿ ਪੀੜਤਾਂ ਨੂੰ ਉੱਚਿਤ ਮੁਆਵਜ਼ਾ ਦਿੱਤਾ ਜਾ ਸਕੇ। ਅੱਗ ਲੱਗਣ ਦੇ ਕਾਰਨਾਂ ਬਾਰੇ ਹੁਣ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ ਫਿਲਹਾਲ ਜਾਂਚ ਜਾਰੀ ਹੈ।

Iqbalkaur

This news is Content Editor Iqbalkaur