ਕਸ਼ਮੀਰ 'ਚ ਫਸਿਆ ਫੌਜੀ ਲਾੜਾ ਕੱਲ ਆਵੇਗਾ ਘਰ, ਫੌਜ ਨੇ ਕਿਹਾ- ਇੰਤਜ਼ਾਰ ਕਰੇਗੀ ਜ਼ਿੰਦਗੀ

01/20/2020 1:27:25 PM

ਸ਼੍ਰੀਨਗਰ/ਮੰਡੀ— ਫੌਜ ਦੇ ਜਵਾਨ ਕਿਹੋ ਜਿਹੀਆਂ ਕੁਰਬਾਨੀਆਂ ਦਿੰਦੇ ਹਨ, ਇਸ ਦੀ ਮਿਸਾਲ ਬਰਫਬਾਰੀ 'ਚ ਫਸੇ ਉਸ ਜਵਾਨ ਨੇ ਪੇਸ਼ ਕੀਤੀ ਜੋ ਆਪਣੇ ਵਿਆਹ ਦੇ ਦਿਨ ਹਿਮਾਚਲ ਪ੍ਰਦੇਸ਼ ਆਪਣੇ ਘਰ ਨਹੀਂ ਪਹੁੰਚ ਸਕਿਆ। ਹਿਮਾਚਲ ਦੇ ਮੰਡੀ ਦਾ ਵਸਨੀਕ ਫੌਜੀ ਜਵਾਨ ਸੁਨੀਲ ਜੋ ਕਸ਼ਮੀਰ 'ਚ ਤਾਇਨਾਤ ਸੀ, ਬਰਫਬਾਰੀ 'ਚ ਫਸ ਜਾਣ ਕਾਰਨ ਕਸ਼ਮੀਰ ਘਾਟੀ ਤੋਂ ਬਾਹਰ ਨਹੀਂ ਜਾ ਸਕਿਆ।  ਫੌਜੀ ਸੁਨੀਲ ਦੇ ਜਜ਼ਬੇ ਨੂੰ ਫੌਜ ਸਮੇਤ ਪੂਰਾ ਦੇਸ਼ ਸਲਾਮ ਕਰ ਰਿਹਾ ਹੈ। ਜਵਾਨ ਦੇ ਵਿਆਹ ਦੀਆਂ ਰਸਮਾਂ ਬੁੱਧਵਾਰ ਨੂੰ ਸ਼ੁਰੂ ਹੋਈਆਂ ਅਤੇ ਫੀਰਵਾਰ ਨੂੰ ਬਾਰਾਤ ਲੜਭਡੋਲ ਦੇ ਇਕ ਪਿੰਡ ਲਈ ਖੈਰ ਗ੍ਰਾਮ ਤੋਂ ਨਿਕਲਣ ਵਾਲੀ ਸੀ।

ਐਤਵਾਰ ਨੂੰ ਭਰਾ ਵਿੱਕੀ ਨੇ ਦੱਸਿਆ ਕਿ ਸੁਨੀਲ ਮੰਗਲਵਾਰ ਨੂੰ ਘਰ ਆ ਰਿਹਾ ਹੈ। ਲਾੜਾ ਅਤੇ ਲਾੜੀ ਪੱਖ ਦੇ ਪਰਿਵਾਰਕ ਮੈਂਬਰ ਦੁਬਾਰਾ ਬੈਠ ਕੇ ਵਿਆਹ ਦੀ ਨਵੀਂ ਤਰੀਕ ਤੈਅ ਕਰਨਗੇ ਅਤੇ ਇਸ ਤੋਂ ਬਾਅਦ ਬਹੁਤ ਹੀ ਧੂਮ-ਧਾਮ ਨਾਲ ਵਿਆਹ ਕੀਤਾ ਜਾਵੇਗਾ।  ਉਸ ਦੀਆਂ ਛੁੱਟੀਆਂ 1 ਜਨਵਰੀ ਨੂੰ ਸ਼ੁਰੂ ਹੋਣੀਆਂ ਸਨ ਅਤੇ ਉਹ ਕੁਝ ਦਿਨਾਂ ਪਹਿਲਾਂ ਬਾਂਦੀਪੋਰਾ ਸਥਿਤ ਟ੍ਰਾਂਜਿਟ ਕੈਂਪ 'ਤੇ ਪਹੁੰਚ ਗਿਆ ਸੀ। ਫੌਜ ਨੇ ਬਿਆਨ 'ਚ ਕਿਹਾ, ''ਜ਼ਿੰਦਗੀ ਇੰਤਜ਼ਾਰ ਕਰੇਗੀ, ਇਹ ਵਾਅਦਾ ਹੈ। ਭਾਰਤੀ ਫੌਜ ਦਾ ਇਕ ਜਵਾਨ ਕਸ਼ਮੀਰ ਘਾਟੀ 'ਚ ਭਾਰੀ ਬਰਫਬਾਰੀ ਦੀ ਵਜ੍ਹਾ ਨਾਲ ਆਪਣੇ ਵਿਆਹ 'ਚ ਨਹੀਂ ਪਹੁੰਚ ਸਕਿਆ। ਚਿੰਤਾ ਨਾ ਕਰੋ ਜ਼ਿੰਦਗੀ ਇੰਤਜ਼ਾਰ ਕਰੇਗੀ। ਦੇਸ਼ ਹਮੇਸ਼ਾ ਸਭ ਤੋਂ ਪਹਿਲਾਂ ਹੈ। ਇਕ ਫੌਜੀ ਦੀ ਜ਼ਿੰਦਗੀ ਦਾ ਬਸ ਇਕ ਹੋਰ ਦਿਨ'' ਸੁਨੀਲ ਨੇ ਸ਼੍ਰੀਨਗਰ ਨੂੰ ਆਪਣੇ ਘਰ ਦੇ ਮੈਂਬਰਾਂ ਨੂੰ ਫੋਨ ਕਰਕੇ ਦੱਸਿਆ ਕਿ ਖਰਾਬ ਮੌਸਮ ਕਾਰਨ ਫਲਾਈਟ ਟੇਕਆਫ ਨਹੀਂ ਕਰ ਸਕਦੀ ਸੀ।

Tarsem Singh

This news is Content Editor Tarsem Singh