ਜੰਮੂ-ਕਸ਼ਮੀਰ : ਡੋਡਾ 'ਚ ਅਤਵਾਦੀ ਟਿਕਾਣੇ ਦਾ ਪਰਦਾਫਾਸ਼, ਭਾਰੀ ਮਾਤਰਾ 'ਚ ਹਥਿਆਰ ਬਰਾਮਦ

07/22/2019 8:06:00 PM

ਜੰਮੂ-ਕਸ਼ਮੀਰ— ਜੰਮੂ-ਕਸ਼ਮੀਰ ਦੇ ਮੰਧਾਨ-ਡੋਡਾ ਇਲਾਕੇ 'ਚ ਸੈਨਾ ਦੇ ਜਵਾਨਾਂ ਅਤੇ ਪੁਲਸ ਬਲ ਨੇ ਅੱਤਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਹੈ। ਇਸ ਦੇ ਨਾਲ ਹੀ ਭਾਰੀ ਮਾਤਰਾ 'ਚ ਹਥਿਆਰ ਬਰਾਮਦ ਕੀਤਾ ਗਿਆ ਹੈ। ਸੋਮਵਾਰ ਨੂੰ ਰਾਸ਼ਟਰੀ ਰਾਇਫਲਸ ਅਤੇ ਜੰਮੂ-ਕਸ਼ਮੀਰ ਪੁਲਸ ਨੇ ਮੰਧਾਨ ਦੇ ਜੰਗਲਾਂ 'ਚ ਛਾਪੇਮਾਰੀ ਕੀਤੀ ਸੀ। ਇਸ ਸਰਚ ਆਪਰੇਸ਼ਨ 'ਚ ਭਾਰੀ ਮਾਤਰਾ 'ਚ ਹਥਿਆਰ ਅਤੇ ਗੋਲੇ-ਬਾਰੂਦ ਬਰਾਮਦ ਹੋਏ। ਸੁਰੱਖਿਆ ਬਲਾਂ ਦੀ ਛਾਮੇਮਾਰੀ 'ਚ 11 ਏ.ਕੇ.47 ਦੇ ਰਾਈਫਲਸ, ਚਾਰ ਵਾਇਰਲੇਸ ਸੇਟ੍ਰਸ, 518 ਏ.ਕੇ.-47 ਬੁਲੇਟ, ਪੰਜ ਐੱਸ.ਐੱਲ.ਆਰ, ਇਕ ਯੂਬੀ.ਜੀ.ਐੱਲ, ਬੈਰਲ, ਇਕ ਚਾਈਨਿਜ਼ ਪਿਸਟਲ ਅਤੇ ਦੇਸੀ ਕੱਟਾ ਬਰਾਮਦ ਹੋਇਆ ਹੈ।


ਉੱਧਰ, ਰਾਜੌਰੀ ਜ਼ਿਲੇ 'ਚ ਨਿਯੰਤਰਣ ਰੇਖਾ (ਐੱਲ.ਓ.ਸੀ) 'ਤੇ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ 'ਚ ਸੋਮਵਾਰ ਨੂੰ ਇਕ ਭਾਰਤੀ ਜਵਾਨ ਸ਼ਹੀਦ ਹੋ ਗਿਆ। ਰੱਖਿਆ ਸੂਤਰਾਂ ਦੇ ਅਨੁਸਾਰ, ਪਾਕਿਸਤਾਨੀ ਸੈਨੀ ਨੇ ਰਾਜੌਰੀ ਦੇ ਸੁੰਦਰਬਨੀ ਇਲਾਕੇ 'ਚ ਛੋਟੇ ਹਥਿਆਰਾਂ ਅਤੇ ਮੋਰਟਰ ਨਾਲ ਭਾਰਤੀ ਰੱਖਿਆ ਅਤੇ ਨਾਗਰਿਕ ਸੁਵਿਧਾਵਾਂ ਨੂੰ ਨਿਸ਼ਾਨਾ ਬਣਾਇਆ। ਇਸ 'ਚ ਇਕ ਸਿਪਾਹੀ ਜ਼ਖਮੀ ਹੋ ਗਿਆ।
ਇਕ ਰੱਖਿਆ ਸੂਤਰ ਨੇ ਨਿਊਜ਼ ਏਜੰਸੀ ਆਈ.ਏ.ਐੱਨ.ਐੱਸ. ਨੂੰ ਕਿਹਾ ਕਿ ਸੈਨਿਕ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ। ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਲੈਫਟਿਨੇਂਟ ਕਰਨਲ ਦੇਵੇਂਦਰ ਆਨੰਦ ਨੇ ਕਿਹਾ ਕਿ ਪਹਿਲਾਂ ਪਾਕਿਸਤਾਨ ਸੈਨਾ ਨੇ ਸੋਮਵਾਰ ਤੜਕੇ ਸੁੰਦਰਬਨੀ ਖੇਤਰ 'ਚ ਸੰਘਰਸ਼ ਵਿਰਾਮ ਦਾ ਉਲੰਘਣ ਕੀਤਾ। ਜਿਸ ਦੇ ਬਾਅਦ ਭਾਰਤੀ ਸੈਨਿਕਾਂ ਨੇ ਮਾਕੂਲ ਜਵਾਬੀ ਕਾਰਵਾਈ ਕੀਤੀ।

satpal klair

This news is Content Editor satpal klair