ਵੱਡੀ ਚਿਤਾਵਨੀ, ਘਰਾਂ ਨੂੰ ਪਰਤਦੇ ਕਾਮੇ ਭਾਰਤ ਸਣੇ ਕਈ ਦੇਸ਼ਾਂ ''ਚ ਫੈਲਾਅ ਸਕਦੇ ਨੇ ਵਾਇਰਸ

04/12/2020 9:11:22 PM

ਵਾਸ਼ਿੰਗਟਨ- ਵਿਸ਼ਵ ਬੈਂਕ ਨੇ ਐਤਵਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਭਾਰਤ ਤੇ ਏਸ਼ੀਆਂ ਦੇ ਕਈ ਦੇਸ਼ਾਂ ਵਿਚ ਜੋ ਪਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਪਰਤ ਰਹੇ ਹਨ, ਉਹ ਕੋਰੋਨਾਵਾਇਰਸ ਦਾ ਇਨਫੈਕਸ਼ਨ ਫੈਲਣ ਦਾ ਅਹਿਮ ਕਾਰਣ ਬਣ ਸਕਦੇ ਹਨ। ਵਰਲਡ ਬੈਂਕ ਨੇ ਕਿਹਾ ਹੈ ਕਿ ਭਾਰਤ ਦੇ ਜਿਹਨਾਂ ਇਲਾਕਿਆਂ ਵਿਚ ਇਹ ਮਜ਼ਦੂਰ ਆਪਣੇ ਘਰਾਂ ਨੂੰ ਪਰਤ ਰਹੇ ਹਨ ਉਥੇ ਆਉਣ ਵਾਲੇ ਦਿਨਾਂ ਵਿਚ ਕੋਰੋਨਾਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆ ਸਕਦੇ ਹਨ।

ਆਪਣੀ ਰਿਪੋਰਟ ਵਿਚ ਵਿਸ਼ਵ ਬੈਂਕ ਨੇ ਕਿਹਾ ਕਿ ਦੱਖਣੀ ਏਸ਼ੀਆ, ਖਾਸ ਕਰਕੇ ਉਸ ਦੇ ਸ਼ਹਿਰੀ ਇਲਾਕੇ, ਵਿਸ਼ਵ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਖੇਤਰ ਹਨ ਤੇ ਘਰੇਲੂ ਪੱਧਰ 'ਤੇ ਕੋਰੋਨਾਵਾਇਰਸ ਇਨਫੈਕਸ਼ਨ ਫੈਲਣ ਤੋਂ ਰੋਕਣਾ ਖੇਤਰ ਵਿਚ ਇਕ ਵੱਡੀ ਚੁਣੌਤੀ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਨਾਲ ਇਨਫੈਕਸ਼ਨ ਫੈਲਣਾ ਆਸਾਨ ਹੋ ਜਾਂਦਾ ਹੈ, ਖਾਸ ਕਰਕੇ ਸਭ ਤੋਂ ਕਮਜ਼ੋਰ ਲੋਕਾਂ ਦੇ ਵਿਚਾਲੇ ਜੋਕਿ ਝੁੱਗੀ-ਝੌਪੜੀ ਵਿਚ ਰਹਿਣ ਵਾਲੇ ਲੋਕ ਤੇ ਪਰਵਾਸੀ ਮਜ਼ਦੂਰ ਹਨ।

ਠੀਕ ਤਰ੍ਹਾਂ ਲਾਗੂ ਨਹੀਂ ਹੋਇਆ ਲਾਕਡਾਊਨ!
ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ, ਬੰਗਲਾਦੇਸ਼ ਤੇ ਪਾਕਿਸਤਾਨ ਵਿਚ ਅੰਤਰਦੇਸ਼ੀ ਆਵਾਜਾਈ 'ਤੇ ਰੋਕ ਦੇ ਐਲਾਨ ਤੇ ਇਸ ਨੂੰ ਲਾਗੂ ਕਰਨ ਦੇ ਵਿਚਾਲੇ ਇਕ ਦਿਨ ਤੋਂ ਵੀ ਘੱਟ ਦਾ ਸਮਾਂ ਲੱਗਿਆ, ਜਿਸ ਨਾਲ ਅਵਿਵਸਥਾ ਪੈਦਾ ਹੋ ਗਈ ਕਿਉਂਕਿ ਪਰਵਾਸੀ ਮਜ਼ਦੂਰ ਕਾਹਲੀ ਵਿਚ ਘਰ ਪਰਤਣ ਲੱਗੇ, ਇਸ ਨਾਲ ਭੀੜ ਵਧੀ ਤੇ ਸਮਾਜਿਕ ਦੂਰੀ ਦਾ ਨਿਯਮ ਲਾਗੂ ਕਰਨਾ ਨਾਮੁਮਕਿਨ ਹੋ ਗਿਆ। ਵਿਸ਼ਵ ਬੈਂਕ ਨੇ ਐਤਵਾਰ ਨੂੰ ਜਾਰੀ ਆਪਣੀ 'ਦੱਖਣੀ ਏਸ਼ੀਆ ਆਰਥਿਕ ਅਪਡੇਟ: ਕੋਵਿਡ-19 ਦਾ ਪ੍ਰਭਾਵ' ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਰਵਾਸੀ ਮਜ਼ਦੂਰਾਂ ਦੀ ਭੀੜ ਹੋਰਾਂ ਸੂਬਿਆਂ ਤੇ ਪਿੰਡਾਂ ਵਿਚ ਕੋਰੋਨਾਵਾਇਰਸ ਦਾ ਆਸਾਨੀ ਨਾਲ ਰੋਗਵਾਹਕ ਬਣ ਸਕਦਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਦੱਖਣੀ ਏਸ਼ੀ ਦੇ ਲਈ ਇਕ ਛੋਟੀ ਜਿਹੀ ਰਾਹਤ ਇਹ ਹੈ ਕਿ ਇਥੇ 65 ਸਾਲ ਤੋਂ ਵਧੇਰੇ ਦੀ ਆਬਾਦੀ ਅਮਰੀਕਾ ਤੇ ਚੀਨ ਦੀ ਤੁਲਨਾ ਵਿਚ ਘੱਟ ਹੈ, ਜੋ ਮੌਤ ਦਰ ਨੂੰ ਸੀਮਿਤ ਕਰ ਸਕਦੀ ਹੈ। ਹਾਲਾਂਕਿ ਪਰਿਵਾਰ ਦੇ ਮੈਂਬਰਾਂ ਦੀ ਗਿਣਤੀ ਵਧੇਰੇ ਹੈ।

ਕਈ ਦੇਸ਼ਾਂ ਵਿਚ ਸੈਨੀਟਾਈਜ਼ਰ, ਮਾਸਕ ਤੇ ਵੈਂਟੀਲੇਟਰਾਂ ਦੀ ਕਮੀ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਿਹਨਾਂ ਦੇਸ਼ਾਂ ਵਿਚ ਮੈਡੀਕਲ ਉਪਕਰਨਾਂ, ਜਿਵੇਂ ਸੈਨੀਟਾਈਜ਼ਰ, ਮਾਸਕ ਤੇ ਵੈਂਟੀਲੇਟਰ, ਦੀ ਉਪਲਬੱਧਤਾ ਘੱਟ ਹੈ ਤੇ ਜ਼ਿਆਦਾਤਰ ਬਰਾਮਦ ਮੈਡੀਕਲ ਉਪਕਰਨਾਂ ਦੀ ਕਮੀ ਕਾਰਣ ਦੇਸ਼ਾਂ ਨੂੰ ਘਰੇਲੂ ਸਪਲਾਈ ਨੂੰ ਜਮਾ ਕਰਕੇ ਰੱਖਣੀ ਪੈ ਰਹੀ ਹੈ। ਵਿਸ਼ਵ ਬੈਂਕ ਨੇ ਕਿਹਾ ਕਿ ਲਾਕਡਾਊਨ ਦੀਆਂ ਨੀਤੀਆਂ ਨੇ ਕਰੋੜਾਂ ਪਰਵਾਸੀਆਂ ਨੂੰ ਪ੍ਰਭਾਵਿਤ ਕੀਤਾ ਹੈ, ਜਿਹਨਾਂ ਵਿਚੋਂ ਵਧੇਰੇ ਦਿਹਾੜੀਦਾਰ ਹਨ ਤੇ ਸ਼ਹਿਰੀ ਕੇਂਦਰਾਂ ਵਿਚ ਉਹਨਾਂ ਦੇ ਕੋਲ ਕੰਮ ਦੀ ਕਮੀ ਹੈ, ਜਿਸ ਦੇ ਕਾਰਨ ਉਹ ਆਪਣੇ ਘਰਾਂ ਨੂੰ ਪਰਤ ਰਹੇ ਹਨ।  

Baljit Singh

This news is Content Editor Baljit Singh