ਪ੍ਰਵਾਸੀ ਮਜ਼ਦੂਰ ਪਰਿਵਾਰਾਂ ਦੀ ਹਾਲਤ ਦੀ ਅਸਲੀ ਕਸੂਰਵਾਰ ਕਾਂਗਰਸ ਪਾਰਟੀ ਹੈ : ਮਾਇਆਵਤੀ

05/23/2020 4:00:56 PM

ਲਖਨਊ- ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ 'ਚ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਲਾਕਡਾਊਨ ਕਾਰਨ ਬੇਰੋਜ਼ਗਾਰ ਅਤੇ ਬੇਸਹਾਰਾ ਹੋਏ ਕਰੋੜਾਂ ਪ੍ਰਵਾਸੀ ਮਜ਼ਦੂਰ ਪਰਿਵਾਰਾਂ ਦੀ ਜੋ ਦੁਖਦ ਹਾਲਤ ਹਰ ਜਗ੍ਹਾ ਦੇਖਣ ਨੂੰ ਮਿਲ ਰਹੀ ਹੈ, ਉਸ ਦੀ ਅਸਲੀ ਕਸੂਰਵਾਰ ਕਾਂਗਰਸ ਪਾਰਟੀ ਹੀ ਮੰਨੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਕੇਂਦਰ ਅਤੇ ਸੂਬਿਆਂ 'ਚ ਕਾਂਗਰਸ ਦੇ ਲੰਬੇ ਸ਼ਾਸਨਕਾਲ ਦੌਰਾਨ ਜੇਕਰ ਪਿੰਡ ਅਤੇ ਸ਼ਹਿਰਾਂ 'ਚ ਲੋਕਾਂ ਦੀ ਰੋਜ਼ੀ-ਰੋਟੀ ਦੀ ਸਹੀ ਵਿਵਸਥਾ ਕੀਤੀ ਗਈ ਹੁੰਦੀ ਤਾਂ ਇਨ੍ਹਾਂ ਨੂੰ ਦੂਜੇ ਸੂਬਿਆਂ 'ਚ ਕਿਉਂ ਪਲਾਇਨ ਕਰਨ ਨੂੰ ਮਜ਼ਬੂਰ ਹੋਣਾ ਪੈਂਦਾ ? ਇੱਥੇ ਜਾਰੀ ਇਕ ਬਿਆਨ 'ਚ ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਵੀ ਕਾਂਗਰਸੀ ਨੇਤਾਵਾਂ ਵਲੋਂ ਕੁਝ ਮਜ਼ਦੂਰਾਂ ਦਾ ਦੁਖ ਦਰਦ ਵੰਡਣ ਸੰਬੰਧੀ ਜੋ ਵੀਡੀਓ ਦਿਖਾਏ ਜਾ ਰਹੇ ਹਨ, ਉਹ ਇਨ੍ਹਾਂ ਦੀ ਹਮਦਰਦੀ ਘੱਟ ਅਤੇ ਨਾਟਕ ਜ਼ਿਆਦਾ ਲੱਗਦਾ ਹੈ। ਜੇਕਰ ਕਾਂਗਰਸ ਪਾਰਟੀ ਇਸ ਸਮੇਂ ਇਹ ਦੱਸਦੀ ਕਿ ਉਸ ਨੇ ਉਨ੍ਹਾਂ ਪੀੜਤਾਂ ਨੂੰ ਮਿਲਦੇ ਸਮੇਂ ਕਿੰਨੇ ਲੋਕਾਂ ਦੀ ਅਸਲ 'ਚ ਮਦਦ ਕੀਤੀ ਤਾਂ ਇਹ ਬਿਹਤਰ ਹੁੰਦਾ।

ਮਾਇਆਵਤੀ ਨੇ ਕਿਹਾ ਕਿ ਅਜਿਹੇ ਸਮੇਂ 'ਚ ਉਨ੍ਹਾਂ ਦਾ ਭਾਜਪਾ ਦੀ ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਵੀ ਇਹ ਕਹਿਣਾ ਹੈ ਕਿ ਉਹ ਕਾਂਗਰਸ ਪਾਰਟੀ ਦੇ ਰਸਤੇ ਨਾ ਤੁਰ ਕੇ ਘਰ ਵਾਪਸੀ ਕਰ ਰਹੇ ਮਜ਼ਦੂਰਾਂ ਨੂੰ ਉਨ੍ਹਾਂ ਦੇ ਪਿੰਡਾਂ ਅਤੇ ਸ਼ਹਿਰਾਂ 'ਚ ਹੀ ਰੋਜ਼ੀ-ਰੋਟੀ ਦੀ ਸਹੀ ਵਿਵਸਥਾ ਕਰ ਕੇ ਉਨ੍ਹਾਂ ਨੂੰ ਆਤਮਨਿਰਭਰ ਬਣਾਉਣ ਦੀ ਨੀਤੀ 'ਤੇ ਜੇਕਰ ਈਮਾਨਦਾਰੀ ਨਾਲ ਅਮਲ ਕਰਦੀ ਹੈ ਤਾਂ ਫਿਰ ਅੱਗੇ ਅਜਿਹੀ ਹਾਲਤ ਇਨ੍ਹਾਂ ਨੂੰ ਸ਼ਾਇਦ ਕਦੇ ਨਹੀਂ ਝੱਲਣੇ ਪੈਣਗੇ। ਉਨ੍ਹਾਂ ਨੇ ਬਸਪਾ ਦੇ ਵਰਕਰਾਂ ਨੂੰ ਵੀ ਮੁੜ ਅਪੀਲ ਕੀਤੀ ਕਿ ਜਿਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਜਾਣ 'ਤੇ ਉਨ੍ਹਾਂ ਨੂੰ ਪਿੰਡ ਤੋਂ ਦੂਰ ਰੱਖਿਆ ਗਿਆ ਹੈ ਅਤੇ ਉਨ੍ਹਾਂ ਨੂੰ ਸਰਕਾਰੀ ਮਦਦ ਨਹੀਂ ਮਿਲ ਪਾ ਰਹੀ ਹੈ ਤਾਂ ਅਜਿਹੇ ਲੋਕਾਂ ਦੀ ਮਨੁੱਖੀ ਮਦਦ ਕਰਨ ਦੀ ਕੋਸ਼ਿਸ਼ ਕਰਨ, ਕਿਉਂਕਿ ਪੀੜਤ ਹੀ ਪੀੜਤ ਦਾ ਦਰਦ ਸਮਝ ਕੇ ਇਕ-ਦੂਜੇ ਦੀ ਸਹੀ ਮਦਦ ਕਰ ਸਕਦਾ ਹੈ।

DIsha

This news is Content Editor DIsha