ਸੂਰਤ ’ਚ ਪ੍ਰਵਾਸੀ ਮਜ਼ਦੂਰਾਂ ਨੇ ਭੋਜਨ ਦੇ ਸੁਆਦ ਨੂੰ ਲੈ ਕੇ ਕੀਤਾ ਪ੍ਰਦਰਸ਼ਨ

04/16/2020 7:12:45 PM

ਸੂਰਤ–ਗੁਜਰਾਤ ਦੇ ਸੂਰਤ ਸ਼ਹਿਰ ਦੇ ਇਕ ਉਦਯੋਗਿਕ ਖੇਤਰ 'ਚ ਵੀਰਵਾਰ ਦੁਪਹਿਰ ਕਰੀਬ 100 ਪ੍ਰਵਾਸੀ ਮਜ਼ਦੂਰ ਇਕੱਠੇ ਹੋ ਗਏ ਅਤੇ ਲਾਕਡਾਊਨ ਦੌਰਾਨ ਉਨ੍ਹਾਂ ਨੂੰ ਦਿੱਤੇ ਜਾ ਰਹੇ ਭੋਜਨ ਦੇ ਮੁੱਦੇ ’ਤੇ ਵਿਰੋਧ ਜਤਾਇਆ ਹੈ। ਇਕ ਸਥਾਨਕ ਪੁਲਸ ਅਧਿਕਾਰੀ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਪੰਡੇਸਰਾ ਇਲਾਕੇ 'ਚ ਸੜਕ ’ਤੇ ਬੈਠ ਗਏ। ਉਨ੍ਹਾਂ 'ਚ ਜ਼ਿਆਦਾਤਰ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਹਨ। ਉਨ੍ਹਾਂ ਦੀ ਸ਼ਿਕਾਇਤ ਸੀ ਕਿ ਉਨ੍ਹਾਂ ਨੂੰ ਦਿੱਤਾ ਜਾ ਰਿਹਾ ਭੋਜਨ ਉਨ੍ਹਾਂ ਦੇ ਸਵਾਦ ਅਨੁਸਾਰ ਨਹੀਂ। 

ਇਸ ਘਟਨਾ ਦੀ ਜਾਣਕਾਰੀ ਮਿਲਣ ’ਤੇ ਡੀ. ਸੀ. ਪੀ. ਬਿਧੀ ਚੌਧਰੀ ਦੀ ਅਗਵਾਈ 'ਚ ਇਕ ਪੁਲਸ ਪਾਰਟੀ ਲਾਕਡਾਊਨ ਦਾ ਪਾਲਣ ਕਰਵਾਉਣ ਲਈ ਮਜ਼ਦੂਰਾਂ ਨੂੰ ਸਮਝਾਉਣ ਲਈ ਉਥੇ ਪਹੁੰਚੀ। ਉਨ੍ਹਾਂ ਕਿਹਾ ਕਿ ਹਾਲਾਤ ਹੁਣ ਕੰਟਰੋਲ 'ਚ ਹਨ। ਦੱਸਣਯੋਗ ਹੈ ਕਿ ਸੂਰਤ ਜ਼ਿਲੇ 'ਚ ਹੁਣ ਤੱਕ ਕੋਰੋਨਾਵਾਇਰਸ ਦੇ 86 ਇਨਫੈਕਟਡ ਮਾਮਲੇ ਸਾਹਮਣੇ ਆ ਚੁੱਕੇ ਹਨ। 

Iqbalkaur

This news is Content Editor Iqbalkaur