ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਸ਼ੁਰੂ, ਰਵਾਨਾ ਹੋਈ ਪਹਿਲੀ ਸਪੈਸ਼ਲ ਟ੍ਰੇਨ

Friday, May 01, 2020 - 12:40 PM (IST)

ਨਵੀਂ ਦਿੱਲੀ-ਲਾਕਡਾਊਨ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਫਸੇ ਮਜ਼ਦੂਰਾਂ ਨੂੰ ਘਰ ਵਾਪਸ ਲਿਆਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਨੇ ਮਜ਼ਦੂਰਾਂ ਨੂੰ ਵਾਪਸ ਲਿਆਉਣ 'ਚ ਜੁੱਟੀਆਂ ਹਨ। ਇਸ ਦੌਰਾਨ ਹੁਣ ਤੇਲੰਗਾਨਾ ਦੇ ਲਿੰਗਮਪੱਲੀ 'ਚ ਫਸੇ ਮਜ਼ਦੂਰਾਂ ਨੂੰ ਲਿਆਉਣ ਲਈ ਇਕ ਸਪੈਸ਼ਲ ਟ੍ਰੇਨ ਦਾ ਪ੍ਰਬੰਧ ਕੀਤਾ ਗਿਆ, ਜੋ ਕਿ ਅੱਜ ਰਾਤ ਨੂੰ ਝਾਰਖੰਡ ਪਹੁੰਚੇਗੀ। ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸਵੇਰਸਾਰ 5 ਵਜੇ ਤੇਲੰਗਾਨਾ ਦੇ ਲਿੰਗਮਪੱਲੀ ਤੋਂ ਇਹ ਟ੍ਰੇਨ ਚੱਲੀ, ਜੋ ਅੱਜ ਰਾਤ ਨੂੰ 11 ਵਜੇ ਝਾਰਖੰਡ ਦੇ ਹਤੀਆ ਪਹੁੰਚੇਗੀ। ਇਸ ਟ੍ਰੇਨ 'ਚ ਕੁੱਲ 24 ਡੱਬੇ ਹਨ। ਉਮੀਦ ਹੈ ਕਿ ਵੱਡੀ ਗਿਣਤੀ 'ਚ ਮਜ਼ਦੂਰਾਂ ਨੂੰ ਲੈ ਕੇ ਪਹੁੰਚੇਗੀ। 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕਈ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਕੇਂਦਰ ਨੂੰ ਅਪੀਲ ਕੀਤੀ ਗਈ ਸੀ ਕਿ ਮਜ਼ਦੂਰਾਂ ਨੂੰ ਵਾਪਸ ਲਿਆਉਣ ਲਈ ਸਪੈਸ਼ਲ ਟ੍ਰੇਨ ਦਾ ਪ੍ਰਬੰਧ ਕੀਤਾ ਜਾਵੇ। ਇਸ 'ਤੇ ਹੁਣ ਤੱਕ ਕੇਂਦਰ ਦਾ ਕੋਈ ਅਧਿਕਾਰਤ ਬਿਆਨ ਤਾਂ ਨਹੀਂ ਆਇਆ ਹੈ।

PunjabKesari

ਇਸ ਸਪੈਸ਼ਲ ਟ੍ਰੇਨ 'ਤੇ ਰੇਲ ਮੰਤਰਾਲੇ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਦੀ ਅਪੀਲ 'ਤੇ ਇਸ ਨੂੰ ਚਲਾਇਆ ਗਿਆ ਹੈ, ਜਿਸ 'ਚ ਸਾਰੇ ਨਿਯਮਾਂ ਦਾ ਪਾਲਣ ਕੀਤਾ ਗਿਆ ਹੈ। ਇਹ ਸਿਰਫ ਪਹਿਲੀ ਟ੍ਰੇਨ ਸੀ, ਜਿਸ ਨੂੰ ਚਲਾਇਆ ਗਿਆ ਹੈ। ਅੱਗੇ ਜੇਕਰ ਕੋਈ ਟ੍ਰੇਨ ਚੱਲਦੀ ਹੈ ਤਾਂ ਸੂਬਾ ਸਰਕਾਰ ਅਤੇ ਰੇਲ ਮੰਤਰਾਲੇ ਦੇ ਨਿਰਦੇਸ਼ ਤੋਂ ਬਾਅਦ ਹੀ ਚੱਲੇਗੀ।

PunjabKesari

ਜ਼ਿਕਰਯੋਗ ਹੈ ਕਿ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਮਜ਼ਦੂਰਾਂ ਦੀ ਵਾਪਸੀ ਲਈ ਸਪੈਸ਼ਲ ਟ੍ਰੇਨ ਚਲਾਉਣ ਦੀ ਮੰਗ ਨੂੰ ਲੈ ਕੇ ਰੇਲ ਮੰਤਰੀ ਪੀਯੂਸ਼ ਗੋਇਲ ਨਾਲ ਗੱਲ ਕੀਤੀ ਸੀ। ਮੁੱਖ ਮੰਤਰੀ ਨੇ ਰੇਲਮੰਤਰੀ ਨੂੰ ਕਿਹਾ ਹੈ ਕਿ ਸੂਬਿਆਂ ਨੂੰ ਵਿਸ਼ੇਸ਼ ਟ੍ਰੇਨਾਂ ਦੀ ਜਰੂਰਤ ਹੋਵੇਗੀ ਤਾਂ ਕਿ ਦੂਜੇ ਸੂਬਿਆਂ 'ਚ ਫਸੇ ਵਿਦਿਆਰਥੀਆਂ, ਪ੍ਰਵਾਸੀ ਮਜ਼ਦੂਰਾਂ ਨੂੰ ਵਾਪਸ ਲਿਆਂਦਾ ਜਾ ਸਕੇ। ਸੂਬਾ ਸਰਕਾਰ ਅਨੁਸਾਰ ਝਾਰਖੰਡ ਦੇ ਲਗਭਗ 9 ਲੱਖ ਮਜ਼ਦੂਰ ਦੂਜੇ ਸੂਬਿਆਂ 'ਚ ਫਸੇ ਹਨ ਜਿਸ 'ਚ 6.43 ਲੱਖ ਪ੍ਰਵਾਸੀ ਮਜ਼ਦੂਰ ਤੋਂ ਇਲ਼ਾਵਾ ਬਾਕੀ ਲੋਕ ਨੌਕਰੀ ਅਤੇ ਹੋਰ ਕੰਮ ਦੇ ਕਾਰਨ ਫਸੇ ਸਨ। 

PunjabKesari


Iqbalkaur

Content Editor

Related News