ਮਿਸ਼ੇਲ ਦਾ ਕੇਸ ਲੜਨ ਵਾਲੇ ਵਕੀਲ ਨੂੰ ਕਾਂਗਰਸ ਨੇ ਪਾਰਟੀ ਤੋਂ ਕੱਢਿਆ

12/05/2018 10:51:17 PM

ਨਵੀਂ ਦਿੱਲੀ— ਅਗਸਤਾ ਵੈਸਟਲੈਂਡ ਘਪਲਾ ਮਾਮਲੇ 'ਚ ਦੋਸ਼ਾਂ ਦਾ ਸਾਹਮਣਾ ਕਰ ਰਹੀ ਕਾਂਗਰਸ ਨੇ ਵੱਡੀ ਕਾਰਵਾਈ ਕਰਦੇ ਹੋਏ ਜੋਸੇਫ ਨੂੰ ਪਾਰਟੀ ਦੇ ਲੀਗਲ ਤੋਂ ਤਤਕਾਲ ਪ੍ਰਭਾਵ ਨਾਲ ਕੱਢ ਦਿੱਤਾ ਹੈ। ਏ.ਕੇ. ਜੋਸੇਫ ਅਗਸਤਾ ਡੀਲ ਦੇ ਕਥਿਤ ਵਿਚੋਲੀਏ ਕ੍ਰਿਸ਼ਚੀਅਨ ਮਿਸ਼ੇਲ ਦੇ ਵਕੀਲ ਹਨ। ਇਸ ਸਬੰਧ 'ਚ ਯੁਵਾ ਕਾਂਗਰਸ ਦੇ ਬੁਲਾਰਾ ਅਮਰੀਸ਼ ਰੰਜਨ ਪਾਂਡੇ ਨੇ ਕਿਹਾ, 'ਅਲਜੋ ਕੇ ਜੋਸੇਫ ਇਸ ਮਾਮਲੇ 'ਚ ਵਿਅਕਤੀਗਤ ਤੌਰ 'ਤੇ ਕੋਰਟ 'ਚ ਪੇਸ਼ ਹੋਏ। ਇਸ ਸਬੰਧ 'ਚ ਉਨ੍ਹਾਂ ਨੇ ਯੁਵਾ ਕਾਂਗਰਸ ਨਾਲ ਕੋਈ ਚਰਚਾ ਨਹੀਂ ਕੀਤੀ। ਯੁਵਾ ਕਾਂਗਰਸ ਉਨ੍ਹਾਂ ਦੇ ਇਸ ਕਦਮ 'ਤੇ ਇਤਰਾਜ਼ ਜ਼ਾਹਿਰ ਕਰਦਾ ਹੈ।'
ਇਸ ਸਬੰਧ 'ਚ ਜਾਰੀ ਪ੍ਰੈਸ ਰਿਲੀਜ਼ 'ਚ ਕਿਹਾ ਗਿਆ, ਯੁਵਾ ਕਾਂਗਰਸ ਨੇ ਏ.ਕੇ. ਜੋਸੇਫ ਨੂੰ ਯੁਵਾ ਕਾਂਗਰਸ ਦੇ ਲੀਗਲ ਡਿਪਾਰਟਮੈਂਟ ਤੋਂ ਕੱਢ ਦਿੱਤਾ ਹੈ। ਉਨ੍ਹਾਂ ਨੂੰ ਤਤਕਾਲ ਪ੍ਰਭਾਵ ਨਾਲ ਪਾਰਟੀ ਤੋਂ ਵੀ ਕੱਢਿਆ ਜਾਂਦਾ ਹੈ। ਇਸ ਤੋਂ ਪਹਿਲਾਂ ਏ.ਕੇ. ਜੋਸੇਫ ਨੇ ਕਿਹਾ ਸੀ ਕਿ ਉਹ ਯੁਵਾ ਕਾਂਗਰਸ ਦੇ ਲੀਗਲ ਸੈਲ ਦੇ ਇੰਚਾਰਜ ਹਨ। ਜੋਸੇਫ ਨੇ ਕਿਹਾ ਸੀ, 'ਮੇਰਾ ਕਾਂਗਰਸ ਨਾਲ ਸਬੰਧ ਹੋਣਾ ਤੇ ਮੇਰਾ ਪ੍ਰੋਫੈਸ਼ਨ ਦੋ ਵੱਖ-ਵੱਖ ਚੀਜ਼ਾਂ ਹਨ। ਦੁਬਈ ਨਾਲ ਜੁੜੇ ਮੇਰੇ ਇਕ ਦੋਸਤ ਦੇ ਜ਼ਰੀਏ ਇਟਲੀ ਦੇ ਇਕ ਵਕੀਲ ਨੇ ਮੈਨੂੰ ਕ੍ਰਿਸ਼ਚੀਅਨ ਦਾ ਕੇਸ ਲੈਣ ਲਈ ਕਿਹਾ ਸੀ। ਇਸ ਕਾਰਨ ਮੈਂ ਉਨ੍ਹਾਂ ਲਈ ਕੋਰਟ 'ਚ ਪੇਸ਼ ਹੁੰਦਾ ਹਾਂ। ਮੈਂ ਇਕ ਪ੍ਰੈਕਟਿਸਿੰਗ ਵਕੀਲ ਹਾਂ। ਮੈਂ ਮਿਸ਼ੇਲ ਲਈ ਕੋਰਟ 'ਚ ਪੇਸ਼ ਹੋਇਆ। ਜੇਕਰ ਕੋਈ ਮੈਨੂੰ ਕਿਸੇ ਲਈ ਪੇਸ਼ ਹੋਣ ਲਈ ਕਹਿੰਦਾ ਹੈ ਤਾਂ ਮੈਂ ਸਿਰਫ ਇਕ ਵਕੀਲ ਦੇ ਤੌਰ 'ਤੇ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹਾਂ। ਇਸ ਦਾ ਕਾਂਗਰਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ।'


Inder Prajapati

Content Editor

Related News