ਚੂਹੇ ਦੀ ਬਿਲ ''ਚੋਂ ਨਿਕਲੇ ਸੱਪ ਦੇ 19 ਬੱਚੇ

07/21/2017 4:41:54 PM

ਬੇਤੀਆ— ਝਖੜਾ ਪਿੰਡ 'ਚ ਸ਼ੁੱਕਰਵਾਰ ਸਵੇਰੇ ਲੋਕ ਸੱਪ ਦੇ ਬੱਚਿਆਂ ਨੂੰ ਦੇਖ ਕੇ ਡਰ ਗਏ। ਰਾਮਕ੍ਰਿਪਾ ਸ਼ਾਹ ਦੇ ਘਰ 'ਚ ਮੌਜੂਦ ਚੂਹੇ ਦੀ ਬਿਲ 'ਚੋਂ ਸਭ ਤੋਂ ਪਹਿਲਾਂ ਸੱਪ ਦੇ 7 ਬੱਚੇ ਨਿਕਲੇ। ਘਰ 'ਚ ਨਾਗ ਦੇ ਬੱਚਿਆਂ ਨੂੰ ਰੇਂਗਦਾ ਹੋਇਆ ਦੇਖ ਰਾਮਕ੍ਰਿਪਾ ਦਾ ਪਰਿਵਾਰ ਡਰ ਗਿਆ।


ਪਰਿਵਾਰ ਦੇ ਸਾਰੇ ਲੋਕ ਘਰ ਛੱਡ ਦੇ ਬਾਹਰ ਆ ਗਏ। ਸੱਪ ਨਿਕਲਣ ਦੀ ਗੱਲ ਸੁਣ ਪਿੰਡ ਦੇ ਲੋਕ ਇੱਕਠੇ ਹੋ ਗਏ। ਘਰ ਦੇ ਬਾਹਰ ਲੋਕ ਜੁੱਟੇ ਸਨ ਅਤੇ ਬਿੱਲ ਤੋਂ ਸੱਪ ਦੇ ਬੱਚਿਆਂ ਦਾ ਨਿਕਲਣਾ ਜਾਰੀ ਰਿਹਾ। ਇਕ ਦਰਜ਼ਨ ਤੋਂ ਜ਼ਿਆਦਾ ਬੱਚਿਆਂ ਦੇ ਬਾਹਰ ਨਿਕਲਣ ਦੇ ਬਾਅਦ ਲੋਕਾਂ ਨੇ ਬਿੱਲ ਨੂੰ ਚੈਕ ਕੀਤਾ ਤਾਂ ਕੁਝ ਅੰਡੇ ਸਨ। ਪਿੰਡ ਦੇ ਲੋਕਾਂ ਨੇ ਅੰਡਿਆਂ ਨੂੰ ਤੋੜਿਆ ਤਾਂ ਉਸ 'ਚ ਵੀ ਬੱਚੇ ਨਿਕਲੇ। ਉਥੇ ਮੌਜੂਦ ਲੋਕਾਂ ਨੇ ਨਾਗ ਦੇ 19 ਬੱਚਿਆਂ ਨੂੰ ਫੜਿਆ ਅਤੇ ਮਿੱਅੀ ਦੇ ਬਰਤਨ 'ਚ ਰੱਖ ਦਿੱਤੇ। ਸੱਪ ਦੇ ਬੱਚਿਆਂ ਨੇ ਕਿਸੇ ਪਿੰਡ ਵਾਸੀ ਨੂੰ ਨਹੀਂ ਕੱਟਿਆ, ਨਹੀਂ ਤਾਂ ਖੌਫਨਾਕ ਅੰਜਾਮ ਹੋ ਸਕਦਾ ਸੀ। ਅੰਡੇ ਤੋਂ ਨਿਕਲੇ ਨਾਗ ਦੇ ਬੱਚੇ ਵੀ ਆਪਣੇ ਮਾਤਾ-ਪਿਤਾ ਦੀ ਤਰ੍ਹਾਂ ਜ਼ਹਿਰੀਲੇ ਹੁੰਦੇ ਹਨ।