ਰੱਖੜੀ ''ਤੇ ਮੈਟਰੋ ਟ੍ਰੇਨ ਨੇ ਬਣਾਇਆ ਰਿਕਾਰਡ

08/30/2015 12:07:19 PM

 
ਨਵੀਂ ਦਿੱਲੀ- ਰੱਖੜੀ ਦੇ ਤਿਉਹਾਰ ਦੇ ਮੌਕੇ ''ਤੇ ਮੈਟਰੋ ਰੇਲ ਸੇਵਾ ਦਾ ਭੈਣਾਂ ਨੇ ਭਰਾਵਾਂ ਦੇ ਘਰ ਪਹੁੰਚਣ ਲਈ ਕਾਫੀ ਫਾਇਦਾ ਚੁੱਕਿਆ। ਇਸ ਤਿਉਹਾਰ ਦੇ ਇਕ ਦਿਨ ਪਹਿਲਾਂ ਸ਼ਾਮ ਨੂੰ ਮੈਟਰੋ ਰੇਲ ਤੋਂ 31 ਲੱਖ 75 ਲੱਖ ਸਵਾਰੀਆਂ ਨੇ ਯਾਤਰਾ ਕੀਤੀ। 
ਦਿੱਲੀ ਮੈਟਰੋ ਰੇਲ ਸੇਵਾ ਦੇ ਬੁਲਾਰੇ ਨੇ ਦੱਸਿਆ ਕਿ ਰੱਖੜੀ ਤੋਂ ਇਕ ਦਿਨ ਪਹਿਲਾਂ ਦੀ ਸ਼ਾਮ ਨੂੰ ਮੈਟਰੋ ਤੋਂ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਗਿਣਤੀ 31 ਲੱਖ 75 ਹਜ਼ਾਰ ਰਹੀ, ਜੋ ਕਿ ਹੁਣ ਤਕ ਦਾ ਇਕ ਰਿਕਾਡ ਹੈ। ਮੈਟਰੋ ਨੇ ਤਿਉਹਾਰ ਦੇ ਮੌਕੇ ''ਤੇ ਭੀੜ ਦਾ ਅਨੁਮਾਨ ਲਗਾਉਂਦੇ ਹੋਏ ਰੋਜ਼ਾਨਾ ਦੀ ਤੁਲਨਾ ਵਿਚ 28 ਅਤੇ 29 ਅਗਸਤ ਨੂੰ 210 ਫੇਰੇ ਲਾਉਣ ਦੀ ਵਿਵਸਥਾ ਕੀਤੀ ਸੀ। ਪਿਛਲੇ ਸਾਲ ਰੱਖੜੀ ਵਾਲੇ ਦਿਨ 25 ਲੱਖ 59 ਹਜ਼ਾਰ ਯਾਤਰੀਆਂ ਨੇ ਯਾਤਰਾ ਕੀਤੀ ਸੀ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tanu

This news is News Editor Tanu