ਕੋਰਟ ਨੇ ਕਿਹਾ- ਬੀਬੀਆਂ ਨੂੰ ਦਹਾਕਿਆਂ ਬਾਅਦ ਵੀ ਸ਼ਿਕਾਇਤ ਕਰਨ ਦਾ ਅਧਿਕਾਰ

02/18/2021 12:17:36 PM

ਨਵੀਂ ਦਿੱਲੀ- ‘ਮੀ ਟੂ’ ਮੁਹਿੰਮ ਦੇ ਤਹਿਤਦਿੱਲੀ ਦੀ ਇਕ ਅਦਾਲਤ ਨੇ ਸਾਬਕਾ ਕੇਂਦਰੀ ਮੰਤਰੀ ਐੱਮ. ਜੇ. ਅਕਬਰ ਨੂੰ ਝਟਕਾ ਦਿੰਦੇ ਹੋਏ ਉਨ੍ਹਾਂ ਦੇ ਅਪਰਾਧਿਕ ਮਾਣਹਾਨੀ ਮਾਮਲੇ ’ਚ ਪੱਤਰਕਾਰ ਪ੍ਰਿਯਾ ਰਮਾਨੀ ਨੂੰ ਬੁੱਧਵਾਰ ਨੂੰ ਬਰੀ ਕਰ ਦਿੱਤਾ। ਅਕਬਰ ਦੀ ਪਟੀਸ਼ਨ ਨੂੰ ਖਾਰਜ ਕਰਦਿਆਂ ਅਦਾਲਤ ਨੇ ਕਿਹਾ ਕਿ ਇਕ ਜਨਾਨੀ ਨੂੰ ਦਹਾਕਿਆਂ ਬਾਅਦ ਵੀ ਕਿਸੇ ਮੰਚ ’ਤੇ ਆਪਣੀ ਸ਼ਿਕਾਇਤ ਰੱਖਣ ਦਾ ਅਧਿਕਾਰ ਹੈ। ਰਮਾਨੀ ਨੇ ਅਕਬਰ ਵਿਰੁੱਧ ਯੌਨ ਸ਼ੋਸ਼ਣ ਦੇ ਦੋਸ਼ ਲਗਾਏ ਸਨ। ਅਕਬਰ ਨੇ ਇਨ੍ਹਾਂ ਦੋਸ਼ਾਂ ਨੂੰ ਲੈ ਕੇ ਰਮਾਨੀ ਵਿਰੁੱਧ 15 ਅਕਤੂਬਰ 2018 ਨੂੰ ਇਹ ਸ਼ਿਕਾਇਤ ਦਾਖਲ ਕੀਤੀ ਸੀ।

ਵਧੀਕ ਮੁੱਖ ਮੈਟਰੋਪਾਲਿਟਨ ਮੈਜਿਸਟ੍ਰੇਟ ਰਵਿੰਦਰ ਕੁਮਾਰ ਪਾਂਡੇ ਨੇ ਅਕਬਰ ਦੀ ਸ਼ਿਕਾਇਤ ਇਹ ਕਹਿੰਦੇ ਹੋਏ ਖਾਰਿਜ ਕਰ ਦਿੱਤੀ ਕਿ ਉਨ੍ਹਾਂ (ਰਮਾਨੀ) ਵਿਰੁੱਧ ਕੋਈ ਵੀ ਦੋਸ਼ ਸਾਬਿਤ ਨਹੀਂ ਕੀਤਾ ਜਾ ਸਕਿਆ। ਅਦਾਲਤ ਨੇ ਕਿਹਾ ਕਿ ਜਿਸ ਦੇਸ਼ ’ਚ ਬੀਬੀਆਂ ਦੇ ਸਨਮਾਨ ਬਾਰੇ ਰਾਮਾਇਣ ਅਤੇ ਮਹਾਭਾਰਤ ਵਰਗੇ ਮਹਾਗ੍ਰੰਥ ਲਿਖੇ ਗਏ, ਉਥੇ ਬੀਬੀਆਂ ਵਿਰੁੱਧ ਅਪਰਾਧ ਹੋਣਾ ਸ਼ਰਮਨਾਕ ਹੈ। ਅਦਾਲਤ ਨੇ ਅਕਬਰ ਅਤੇ ਰਮਾਨੀ ਦੇ ਵਕੀਲਾਂ ਦੀਆਂ ਦਲੀਲਾਂ ਪੂਰੀਆਂ ਹੋਣ ਤੋਂ ਬਾਅਦ 1 ਫਰਵਰੀ ਨੂੰ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਹਾਲਾਂਕਿ ਅਦਾਲਤ ਨੇ ਫੈਸਲਾ 17 ਫਰਵਰੀ ਲਈ ਇਹ ਕਹਿੰਦੇ ਹੋਏ ਟਾਲ ਦਿੱਤਾ ਸੀ ਕਿ ਕਿਉਂਕਿ ਦੋਵੇਂ ਹੀ ਧਿਰਾਂ ਨੇ ਦੇਰ ਨਾਲ ਆਪਣੀਆਂ ਲਿਖਤ ਦਲੀਲਾਂ ਸੌਂਪੀਆਂ ਹਨ, ਇਸ ਲਈ ਫੈਸਲਾ ਪੂਰੀ ਤਰ੍ਹਾਂ ਨਾਲ ਨਹੀਂ ਲਿਖਿਆ ਜਾ ਸਕਿਆ ਹੈ।

ਪ੍ਰਿਯਾ ਰਮਾਨੀ ਨੇ ‘ਮੀ ਟੂ’ ਮੁਹਿੰਮ ਦੇ ਤਹਿਤ ਅਕਬਰ ਵਿਰੁੱਧ ਯੌਨ ਸ਼ੋਸ਼ਣ ਦੇ ਲਗਾਏ ਸਨ ਦੋਸ਼

ਰਮਾਨੀ ਨੇ 2018 ’ਚ ਸੋਸ਼ਲ ਮੀਡੀਆ ’ਤੇ ਚੱਲੀ ‘ਮੀ ਟੂ’ ਮੁਹਿੰਮ ਦੇ ਤਹਿਤ ਅਕਬਰ ਵਿਰੁੱਧ ਯੌਨ ਸ਼ੋਸ਼ਣ ਦੇ ਦੋਸ਼ ਲਗਾਏ ਸਨ। ਹਾਲਾਂਕਿ ਅਕਬਰ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਿਜ ਕਰ ਦਿੱਤਾ ਸੀ। ਅਕਬਰ ਨੇ 17 ਅਕਤੂਬਰ 2018 ਨੂੰ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਮੇਰੇ ਰਵੱਈਏ ਨਾਲ ਯੌਨ ਸ਼ੋਸ਼ਣ ਤੋਂ ਪੀੜਤ ਬੀਬੀਆਂ ਦੇ ਦੋਸ਼ਾਂ ਦੀ ਪੁਸ਼ਟੀ ਹੋਈ : ਰਮਾਨੀ
ਪੱਤਰਕਾਰ ਪ੍ਰਿਯਾ ਰਮਾਨੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਵਰਕ ਪਲੇਸ ’ਤੇ ਯੌਨ ਸ਼ੋਸ਼ਣ ਵਿਰੁੱਧ ਆਵਾਜ਼ ਉਠਾਉਣ ਵਾਲੀਆਂ ਸਾਰੀਆਂ ਬੀਬੀਆਂ ਵੱਲੋਂ ਇਸ ਫੈਸਲੇ ਰਾਹੀਂ ਮੇਰਾ ਰਵੱਈਆ ਸਹੀ ਸਾਬਿਤ ਹੋਇਆ। ਕੋਰਟ ਵਲੋਂ ਰਮਾਨੀ ਨੂੰ ਬਰੀ ਕੀਤੇ ਜਾਣ ਦੇ ਫ਼ੈਸਲੇ ਨੂੰ ਬੀਬੀਆਂ ਦੀ ਮੀਟੂ ਮੁਹਿੰਮ ਨੂੰ ਜਿੱਤ ਕਰਾਰ ਦਿੱਤਾ ਹੈ। 

Tanu

This news is Content Editor Tanu