ਆਜ਼ਾਦੀ ਦਿਹਾੜੇ ਮੌਕੇ ਸੋਨੀਆ ਗਾਂਧੀ ਦਾ ਸੰਦੇਸ਼, ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ

08/15/2022 10:32:26 AM

ਨਵੀਂ ਦਿੱਲੀ– ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ 75 ਸਾਲ ’ਚ ਭਾਰਤ ਨੇ ਪ੍ਰਤਿਭਾਸ਼ਾਲੀ ਭਾਰਤੀਆਂ ਦੀ ਸਖ਼ਤ ਮਿਹਨਤ ਨਾਲ ਵਿਗਿਆਨ, ਸਿੱਖਿਆ, ਸਿਹਤ ਅਤੇ ਸੂਚਨਾ ਤਕਨਾਲੋਜੀ ਸਮੇਤ ਸਾਰੇ ਖੇਤਰਾਂ ’ਚ ਅਮਿਟ ਛਾਪ ਛੱਡੀ ਹੈ। ਭਾਰਤ ਨੇ ਲੋਕਤੰਤਰ ਅਤੇ ਸੰਵਿਧਾਨਕ ਸੰਸਥਾਵਾਂ ਨੂੰ ਮਜ਼ਬੂਤ ​​ਕਰਦੇ ਹੋਏ ਆਪਣੇ ਦੂਰਅੰਦੇਸ਼ੀ ਨੇਤਾਵਾਂ ਦੀ ਅਗਵਾਈ ’ਚ ਇਕ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣ ਪ੍ਰਣਾਲੀ ਦੀ ਸਥਾਪਨਾ ਕੀਤੀ। ਇਸ ਦੇ ਨਾਲ ਹੀ ਭਾਰਤ ਨੇ ਇਕ ਮੋਹਰੀ ਦੇਸ਼ ਵਜੋਂ ਆਪਣੀ ਮਾਣਮੱਤੀ ਪਛਾਣ ਬਣਾਈ ਹੈ,ਜੋ ਭਾਸ਼ਾ-ਧਰਮ-ਸੰਪਰਦਾ ਦੀ ਬਹੁਲਤਾਵਾਦੀ ਪਰਖ 'ਤੇ ਹਮੇਸ਼ਾ ਖਰਾ ਉਤਰਿਆ ਹੈ।

ਇਹ ਵੀ ਪੜ੍ਹੋ- ਆਜ਼ਾਦੀ ਦੇ ਜਸ਼ਨ ’ਚ ਡੁੱਬਿਆ ਦੇਸ਼, PM ਮੋਦੀ ਨੇ ਲਹਿਰਾਇਆ ਤਿਰੰਗਾ

ਸੋਨੀਆ ਗਾਂਧੀ ਨੇ ਅੱਗੇ ਕਿਹਾ ਕਿ ਪਿਛਲੇ 75 ਸਾਲਾਂ ’ਚ ਅਸੀਂ ਬਹੁਤ ਸਾਰੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ ਪਰ ਅੱਜ ਦੀ ਸਰਕਾਰ ਸਾਡੇ ਸੁਤੰਤਰਤਾ ਸੈਨਾਨੀਆਂ ਦੀਆਂ ਮਹਾਨ ਕੁਰਬਾਨੀਆਂ ਅਤੇ ਦੇਸ਼ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਮਾਮੂਲੀ ਦੱਸਣ 'ਤੇ ਤੁਲੀ ਹੋਈ ਹੈ, ਜਿਸ ਨੂੰ ਕਦੇ ਵੀ ਸਵੀਕਾਰ ਨਹੀਂ ਕੀਤਾ ਜਾ ਸਕਦਾ। ਸਿਆਸੀ ਲਾਭ ਲਈ ਕਿਸੇ ਵੀ ਤਰ੍ਹਾਂ ਦੀ ਗਲਤ ਬਿਆਨੀ ਅਤੇ ਗਾਂਧੀ-ਨਹਿਰੂ-ਪਟੇਲ-ਆਜ਼ਾਦ ਜੀ ਵਰਗੇ ਮਹਾਨ ਰਾਸ਼ਟਰੀ ਨੇਤਾਵਾਂ ਨੂੰ ਝੂਠ ਦੇ ਆਧਾਰ 'ਤੇ ਕਟਹਿਰੇ 'ਚ ਖੜ੍ਹਾ ਕਰਨ ਦੀ ਹਰ ਕੋਸ਼ਿਸ਼ ਦਾ ਭਾਰਤੀ ਰਾਸ਼ਟਰੀ ਕਾਂਗਰਸ ਸਖਤ ਵਿਰੋਧ ਕਰੇਗੀ।

ਇਹ ਵੀ ਪੜ੍ਹੋ- ਲਾਲ ਕਿਲ੍ਹੇ ਤੋਂ PM ਮੋਦੀ ਬੋਲੇ- ਅੱਜ ਦੇਸ਼ ਦੇ ਹਰ ਬਲੀਦਾਨੀ ਨੂੰ ਨਮਨ ਕਰਨ ਦਾ ਦਿਨ

 ਸੋਨੀਆ ਨੇ ਕਿਹਾ ਮੈਂ ਇਕ ਵਾਰ ਫਿਰ ਸਾਰੇ ਦੇਸ਼ ਵਾਸੀਆਂ ਨੂੰ ਭਾਰਤ ਦੇ ਆਜ਼ਾਦੀ ਦਿਹਾੜੇ ਦੀਆਂ ਬਹੁਤ-ਬਹੁਤ ਸ਼ੁੱਭਕਾਮਨਾਵਾਂ ਦਿੰਦੀ ਹਾਂ ਅਤੇ ਭਾਰਤ ਦੇ ਉੱਜਵਲ ਲੋਕਤੰਤਰੀ ਭਵਿੱਖ ਦੀ ਕਾਮਨਾ ਕਰਦੀ ਹਾਂ।

Tanu

This news is Content Editor Tanu