ਮਾਮਲਾ ਡੇਰਾ ਸੱਚਾ ਸੌਦਾ : ਮਾਮਲੇ ਦੀ ਸੁਣਵਾਈ ''ਚ ਨਹੀਂ ਹੋਈ ਕੋਈ ਗਵਾਹੀ, ਅਗਲੀ ਤਾਰੀਖ ਜਾਰੀ

08/20/2017 8:41:35 AM

ਪੰਚਕੂਲਾ — ਸਖਤ ਸੁਰੱਖਿਆ ਪ੍ਰਬੰਧਾਂ ਹੇਠ ਡੇਰਾ ਸੱਚਾ ਸੌਦਾ ਦੇ ਮੁੱਖੀ ਰਾਮ ਰਹੀਮ 'ਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੇ ਕਤਲ ਅਤੇ ਡੇਰਾ ਪ੍ਰਬੰਧਕ ਰੰਜੀਤ ਸਿੰਘ ਦੇ ਕਤਲ ਦੇ ਮਾਮਲੇ 'ਚ ਅੱਜ ਪੰਚਕੂਲਾ ਦੀ ਅਦਾਲਤ 'ਚ ਸੁਣਵਾਈ ਹੋਈ।
ਪਰ ਇਸ ਮਾਮਲੇ 'ਚ ਅਜੇ ਤੱਕ ਕੋਈ ਗਵਾਹੀ ਨਹੀਂ ਹੋ ਸਕੀ। ਕੋਰਟ ਦੇ ਮਾਮਲੇ ਦੀ ਸੁਣਵਾਈ 16 ਸਤੰਬਰ ਦੀ ਮੁਕਰਰ ਕੀਤੀ ਹੈ।

ਜ਼ਿਕਰਯੋਗ ਹੈ ਕਿ ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ 'ਚ ਡੇਰਾ ਮੁੱਖੀ ਗੁਰਮੀਤ ਰਾਮ ਰਹੀਮ 'ਤੇ ਦੋ ਕਤਲਾਂ ਦੇ ਮਾਮਲੇ ਚਲ ਰਹੇ ਹਨ।
ਡੇਰਾ ਸੱਚਾ ਸੌਦਾ ਦੇ ਮੁੱਖੀ ਰਾਮ ਰਹੀਮ 'ਤੇ ਰਾਮਚੰਦਰ ਛਤਰਪਤੀ ਦੀ ਹੱਤਿਆ ਅਤੇ ਡੇਰਾ ਪ੍ਰਬੰਧਕ ਰੰਜੀਤ ਸਿੰਘ ਦੀ ਹੱਤਿਆ ਦੇ ਦੋਸ਼ 'ਚ ਮਾਮਲੇ ਦੀ ਸੁਣਵਾਈ ਵਿਸ਼ੇਸ਼ ਸੀ.ਬੀ.ਆਈ ਕੋਰਟ 'ਚ ਹੋ ਰਹੀ ਹੈ।