ਭਾਰਤ-ਪਾਕਿ ਮੁਕਾਬਲੇ ’ਤੇ ਟਵੀਟ ਕਰ ਕੇ ਘਿਰੀ ਮਹਿਬੂਬਾ, ਬਾਅਦ ’ਚ ਟੀਮ ਇੰਡੀਆ ਨੂੰ ਦਿੱਤੀ ਵਧਾਈ

06/18/2019 1:45:02 AM

ਸ਼੍ਰੀਨਗਰ (ਮਜੀਦ)- ਮੈਨਚੈਸਟਰ ’ਚ ਐਤਵਾਰ ਨੂੰ ਖੇਡੇ ਗਏ ਵਰਲਡ ਕੱਪ ਦੇ ਹਾਈ ਵੋਲਟੇਜ ਮੁਕਾਬਲੇ ’ਚ ਟੀਮ ਇੰਡੀਆ ਨੇ ਪਾਕਿਸਤਾਨ ਨੂੰ 89 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਹੀ ਟੀਮ ਇੰਡੀਆ ਨੇ ਪਾਕਿਸਤਾਨ ਖਿਲਾਫ ਜੇਤੂ ਰਹਿਣ ਦਾ ਰਿਕਾਰਡ ਜਾਰੀ ਰੱਖਿਆ। ਇਸ ਸੁਪਰਹਿੱਟ ਮੁਕਾਬਲੇ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਮਹਿਬੂਬਾ ਦੇ ਇਕ ਟਵੀਟ ’ਤੇ ਵਿਵਾਦ ਖੜ੍ਹਾ ਹੋ ਗਿਆ। ਐਤਵਾਰ ਨੂੰ ਕ੍ਰਿਕਟ ਵਰਲਡ ਕੱਪ ਦੇ ਮੈਚ ਦੌਰਾਨ ਦੋਵੇਂ ਦੇਸ਼ਾਂ ਦੇ ਸਮਰਥਕ ਆਪਣੀ-ਆਪਣੀ ਟੀਮ ਦਾ ਉਤਸ਼ਾਹ ਵਧਾ ਰਹੇ ਸਨ। ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਵੀ ਇਸ ਮੈਚ ਨੂੰ ਲੈ ਕੇ ਇਕ ਟਵੀਟ ਕੀਤਾ। ਮਹਿਬੂਬਾ ਨੇ ਟਵੀਟ ’ਚ ਲਿਖਿਆ ਕਿ ਅੱਜ ਦੇ ਮੈਚ ’ਚ ਸਰਵੋਤਮ ਟੀਮ ਦੀ ਜਿੱਤ ਹੋ ਸਕਦੀ ਹੈ। ਹਰ ਕਿਸੇ ਨੂੰ ਆਪਣੀ ਟੀਮ ਦੀ ਹੌਸਲਾ ਅਫਜ਼ਾਈ ਕਰਨ ਦਾ ਅਧਿਕਾਰ ਹੈ । ਆਪਣੇ ਇਸ ਟਵੀਟ ’ਚ ਉਸ ਨੇ ਲੋਕਾਂ ਨੂੰ ਇਸ ਮੈਚ ਨੂੰ ਲੈ ਕੇ ਸਭਿਅਕ ਹੋਣ ਦੀ ਅਪੀਲ ਵੀ ਕੀਤੀ। ਹਾਲਾਂਕਿ ਬਾਅਦ ’ਚ ਉਸ ਨੇ ਟੀਮ ਇੰਡੀਆ ਨੂੰ ਵਧਾਈ ਵੀ ਦਿੱਤੀ।


Inder Prajapati

Content Editor

Related News