ਮਹਿਬੂਬਾ ਨੇ ਟਵਿੱਟਰ ’ਤੇ ਲਾਈ ਨਵੀਂ DP, ਨਜ਼ਰ ਆ ਰਿਹਾ ਹੈ ਜੰਮੂ-ਕਸ਼ਮੀਰ ਦਾ ਵਾਪਸ ਲਿਆ ਜਾ ਚੁੱਕਾ ਝੰਡਾ

08/04/2022 4:12:13 PM

ਸ਼੍ਰੀਨਗਰ– ਪੀਪੁਲਜ਼ ਡੈਮੋਕ੍ਰੈਟਿਕ ਪਾਰਟੀ (ਪੀ. ਡੀ. ਪੀ.) ਦੀ ਮੁਖੀ ਮਹਿਬੂਬਾ ਮੁਫਤੀ ਨੇ ਬੁੱਧਵਾਰ ਨੂੰ ਆਪਣੇ ਟਵਿੱਟਰ ਅਕਾਊਂਟ ’ਤੇ ਇਕ ਡਿਸਪਲੇਅ ਪਿਕਚਰ (ਡੀ. ਪੀ.) ਲਾਈ, ਜਿਸ ਵਿਚ ਉਨ੍ਹਾਂ ਦੇ ਪਿਤਾ ਮੁਫਤੀ ਮੁਹੰਮਦ ਸਈਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ-ਨਾਲ ਬੈਠੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਸਾਹਮਣੇ ਭਾਰਤੀ ਤਿਰੰਗਾ ਝੰਡਾ ਅਤੇ ਜੰਮੂ-ਕਸ਼ਮੀਰ ਦਾ ਹੁਣ ਵਾਪਸ ਲਿਆ ਜਾ ਚੁੱਕਾ ਝੰਡਾ ਨਜ਼ਰ ਆ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ‘ਮਨ ਕੀ ਬਾਤ’ ’ਚ ਕਿਹਾ ਕਿ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਇਕ ਲੋਕ ਅੰਦੋਲਨ ਦਾ ਰੂਪ ਧਾਰਨ ਕਰ ਚੁੱਕਾ ਹੈ। ਉਨ੍ਹਾਂ ਲੋਕਾਂ ਨੂੰ 2 ਤੋਂ 15 ਅਗਸਤ ਤਕ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੀ ਡੀ. ਪੀ. ’ਤੇ ਤਿਰੰਗਾ ਲਾਉਣ ਦੀ ਬੇਨਤੀ ਕੀਤੀ ਸੀ।

PunjabKesari

ਮਹਿਬੂਬਾ ਨੇ ਨਵੀਂ ਡੀ. ਪੀ ਲਾਉਂਦਿਆਂ ਕਿਹਾ ਕਿ ਜੰਮੂ-ਕਸ਼ਮੀਰ ਕੋਲੋਂ ਉਸ ਦਾ ਝੰਡਾ ਭਾਵੇਂ ‘ਖੋਹ’ ਲਿਆ ਗਿਆ ਹੈ ਪਰ ਇਸ ਨੂੰ ਲੋਕਾਂ ਦੀ ਸਮੂਹਿਕ ਚੇਤਨਾ ਤੋਂ ਮਿਟਾਇਆ ਨਹੀਂ ਜਾ ਸਕਦਾ। ਮਹਿਬੂਬਾ ਦੇ ਟਵਿੱਟਰ ਅਕਾਊਂਟ ’ਤੇ ਵੱਡੀ ਤਸਵੀਰ ਨਵੰਬਰ 2015 ’ਚ ਹੋਈ ਇਕ ਰੈਲੀ ਦੀ ਹੈ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਯਾਤਰਾ ਦੌਰਾਨ ਸੰਬੋਧਨ ਕੀਤਾ ਸੀ। ਉਸ ਵੇਲੇ ਮੁਫਤੀ ਮੁਹੰਮਦ ਸਈਦ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਸਨ।

ਮਹਿਬੂਬਾ ਨੇ ਟਵੀਟ ਕੀਤਾ ਕਿ ਮੈਂ ਆਪਣੀ ਡੀ. ਪੀ. ਬਦਲ ਦਿੱਤੀ ਹੈ ਕਿਉਂਕਿ ਝੰਡਾ ਖੁਸ਼ੀ ਤੇ ਮਾਣ ਦਾ ਪ੍ਰਤੀਕ ਹੈ। ਅਸੀਂ ਰਾਜ ਦੇ ਝੰਡੇ ਨੂੰ ਭਾਰਤੀ ਝੰਡੇ ਨਾਲ ਜੋੜਿਆ ਸੀ। ਇਸ ਵਿਚ ਕੋਈ ਤਬਦੀਲੀ ਨਹੀਂ ਕੀਤੀ ਜਾ ਸਕਦੀ। ਇਸ ਸੁਮੇਲ ਨੂੰ ਖਤਮ ਕਰ ਕੇ ਸਾਡੇ ਕੋਲੋਂ ਸਾਡਾ ਝੰਡਾ ਖੋਹ ਲਿਆ ਗਿਆ ਹੈ। ਇਸ ਦੇ ਬਾਵਜੂਦ ਸਾਡੀ ਸਮੂਹਿਕ ਚੇਤਨਾ ਨੂੰ ਨਹੀਂ ਮਿਟਾਇਆ ਜਾ ਸਕਦਾ।


Tanu

Content Editor

Related News