ਮਹਿਬੂਬਾ ਮੁਫ਼ਤੀ ਨੇ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਕੀਤੀ ਮੰਗ

01/28/2021 6:14:35 PM

ਜੰਮੂ— ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਮੁਖੀ ਮਹਿਬੂਬਾ ਮੁਫ਼ਤੀ ਨੇ ਵੀਰਵਾਰ ਨੂੰ ਤਿੰਨੋਂ ਖੇਤੀ ਕਾਨੂੰਨਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨੂੰ ਕਿਸਾਨਾਂ ਨਾਲ ਬਿਨਾਂ ਸਲਾਹ-ਮਸ਼ਵਰੇ ਬਣਾਇਆ ਗਿਆ ਹੈ। ਮੁਫ਼ਤੀ ਪਾਰਟੀ ਦੇ ਮਾਮਲਿਆਂ ਅਤੇ ਹੋਰ ਭਵਿੱਖ ਦੀਆਂ ਰਣਨੀਤੀਆਂ ’ਤੇ ਪੀ. ਡੀ. ਪੀ. ਦੇ ਸੀਨੀਅਰ ਨੇਤਾਵਾਂ ਨਾਲ ਚਰਚਾ ਕਰਨ ਲਈ ਜੰਮੂ ਪਹੁੰਚੀ ਸੀ। ਉਹ ਜੰਮੂ ਖੇਤਰ ਦੇ 7 ਦਿਨ ਦੇ ਦੌਰੇ ’ਤੇ ਹੈ। 

ਦਿੱਲੀ ’ਚ ਗਣਤੰਤਰ ਦਿਵਸ ’ਤੇੇ ਭੜਕੀ ਹਿੰਸਾ ਨਾਲ ਸਬੰਧਤ ਸਵਾਲ ’ਤੇ ਮੁਫ਼ਤੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਰਕਾਰ ਨੂੰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ। ਮੁਫ਼ਤੀ ਨੇ ਕਿਹਾ ਕਿ ਲੱਗਦਾ ਹੈ ਕਿ ਕਿਸਾਨਾਂ ਨੂੰ ਬਦਨਾਮ ਕਰਨ ਲਈ ਸਾਜਿਸ਼ ਰਚੀ ਗਈ ਹੈ। ਗਣਤੰਤਰ ਦਿਵਸ ਸੰਵਿਧਾਨ ਦੇ ਉਤਸਵ ਦਾ ਦਿਨ ਹੈ। ਸਰਕਾਰ ਨੇ ਕਿਸਾਨਾਂ ਨੂੰ ਕਿਹਾ ਗਿਆ ਕਿ ਇਹ ਖੇਤੀ ਕਾਨੂੰਨ ਉਨ੍ਹਾਂ ਲਈ ਫਾਇਦੇਮੰਦ ਹਨ, ਜਦਕਿ ਕਿਸਾਨ ਇਨ੍ਹਾਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਹਨ। ਉਨ੍ਹਾਂ ਮੁਤਾਬਕ ਖੇਤੀ ਵੱਡੇ-ਵੱਡੇ ਕਾਰਪੋਰੇਟਾਂ ਦੇ ਹੱਥ ’ਚ ਚੱਲੀ ਜਾਵੇਗੀ ਅਤੇ ਉਹ ਉਨ੍ਹਾਂ ਦੀ ਰਹਿਮ ’ਤੇ ਨਿਰਭਰ ਹੋ ਜਾਣਗੇ। ਮੁਫ਼ਤੀ ਨੇ ਕਿਹਾ ਕਿ ਕਿਸਾਨਾਂ ਵਿਚ ਡਰ ਨੂੰ ਖ਼ਤਮ ਕਰਨ ਲਈ ਇਹ ਕਾਨੂੰਨ ਰੱਦ ਹੋਣੇ ਚਾਹੀਦੇ ਹਨ।

Tanu

This news is Content Editor Tanu