ਮੇਘਾਲਿਆਂ ਨੇ 10 ਜ਼ਿਲਿਆਂ ਨੂੰ 'ਗ੍ਰੀਨ ਜ਼ੋਨ' ਐਲਾਨਿਆ, ਆਵਾਜਾਈ ਦੀ ਦਿੱਤੀ ਮਨਜ਼ੂਰੀ

04/30/2020 3:56:27 PM

ਸ਼ਿਲਾਂਗ-ਮੇਘਾਲਿਆ ਸਰਕਾਰ ਨੇ ਅੱਜ ਭਾਵ ਵੀਰਵਾਰ ਨੂੰ ਸੂਬੇ ਦੇ 11 ਜ਼ਿਲਿਆਂ 'ਚੋਂ 10 ਨੂੰ 'ਗ੍ਰੀਨ ਜ਼ੋਨ' ਐਲਾਨ ਕੀਤਾ ਅਤੇ ਇਨ੍ਹਾਂ ਜ਼ਿਲਿਆਂ 'ਚ ਆਵਾਜਾਈ ਦੀ ਮਨਜ਼ੂਰੀ ਦੇ ਦਿੱਤੀ। ਅਧਿਕਾਰੀ ਨੇ ਦੱਸਿਆ ਹੈ ਕਿ ਇਨ੍ਹਾਂ ਜ਼ਿਲਿਆਂ 'ਚੋਂ ਕੋਰੋਨਾਵਾਇਰਸ ਦਾ ਕੋਈ ਵੀ ਮਾਮਲਾ ਸਾਹਮਣੇ ਨਾ ਆਉਣ ਕਾਰਨ ਇਹ ਫੈਸਲਾ ਲਿਆ ਗਿਆ ਹੈ। ਇੱਥੇ ਕੋਰੋਨਾਵਾਇਰਸ ਦੇ ਕੁੱਲ 12 ਮਾਮਲੇ ਅਤੇ ਇਕ ਮੌਤ ਸੂਬੇ ਦੀ ਰਾਜਧਾਨੀ ਦੇ ਹਨ, ਜੋ ਪੂਰਬੀ ਖਾਸੀ ਪਹਾੜੀ ਜ਼ਿਲੇ 'ਚ ਆਉਂਦੇ ਹਨ।

ਰਾਜਨੀਤਿਕ ਵਿਭਾਗ ਦੇ ਸਕੱਤਰ ਸਿਰਿਲ ਵੀ.ਡੀ. ਡੇਂਗਦੋਹ ਨੇ ਜ਼ਿਲਾ ਅਧਿਕਾਰੀਆਂ ਨੂੰ ਲਿਖੇ ਪੱਤਰ 'ਚ ਕਿਹਾ ਹੈ,"ਪੂਰਬੀ ਖਾਸੀ ਪਹਾੜੀ ਜ਼ਿਲੇ ਨੂੰ ਛੱਡ ਕੇ ਸੂਬੇ ਦੇ ਸਾਰੇ 10 ਜ਼ਿਲੇ ਗ੍ਰੀਨ ਜ਼ੋਨ 'ਚ ਹਨ, ਕਿਉਂਕਿ ਉਨ੍ਹਾਂ 'ਚੋਂ ਕੋਰੋਨਾਵਾਇਰਸ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਗ੍ਰੀਨ ਜ਼ੋਨ ਦੇ ਸਾਰੇ ਡਿਪਟੀ ਕਮਿਸ਼ਨਰ ਅੰਤਰ ਜ਼ਿਲਾ ਆਵਾਜਾਈ ਦੀ ਮਨਜ਼ੂਰੀ ਦੇ ਸਕਦੇ ਹਨ।" ਇਸ ਦੌਰਾਨ ਸੂਬਾ ਸਰਕਾਰ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਫਸੇ ਸੂਬੇ ਦੇ 10,200 ਤੋਂ ਜ਼ਿਆਦਾ ਲੋਕਾਂ ਦੀ ਪਹਿਚਾਣ ਕੀਤੀ ਹੈ, ਜਿਸ 'ਚ ਹੋਰ ਉੱਤਰ-ਪੂਰਬੀ ਸੂਬਿਆਂ 'ਚ ਲਗਭਗ 2500 ਸ਼ਾਮਲ ਹਨ।

Iqbalkaur

This news is Content Editor Iqbalkaur