ਪੂਰਬੀ ਏਸ਼ੀਆ ਸ਼ਿਖਰ ਸੰਮੇਲਨ ਤੋਂ ਬਾਅਦ ਹੋਵੇਗੀ 4 ਦੇਸ਼ਾਂ ਦੇ ਸਮੂਹ ਦੀ ਬੈਠਕ

11/02/2019 2:02:35 AM

ਵਾਸ਼ਿੰਗਟਨ - ਅਮਰੀਕੀ ਵਿਦੇਸ਼ ਵਿਭਾਗ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਭਾਰਤ, ਜਾਪਾਨ, ਆਸਟ੍ਰੇਲੀਆ ਅਤੇ ਅਮਰੀਕਾ ਵਾਲੇ 4 ਦੇਸ਼ਾਂ ਦੇ ਸਮੂਹ ਦੀ ਅਗਲੀ ਅਧਿਕਾਰਕ ਬੈਠਕ ਪੂਰਬੀ ਏਸ਼ੀਆ ਸ਼ਿਖਰ ਸੰਮੇਲਨ ਅਤੇ ਹਿੰਦ ਪ੍ਰਸ਼ਾਂਤ ਵਪਾਰ ਮੰਚ ਤੋਂ ਬਾਅਦ ਅਗਲੇ ਹਫਤੇ ਬੈਂਕਾਕ 'ਚ ਹੋਵੇਗੀ। ਦੱਖਣ ਅਤੇ ਮੱਧ ਏਸ਼ੀਆਈ ਮਾਮਲਿਆਂ ਦੀ ਸਹਾਇਕ ਵਿਦੇਸ਼ ਮੰਤਰੀ ਐਲਿਸ ਵੇਲਸ ਇਸ ਵਾਰਤਾ 'ਚ ਅਮਰੀਕੀ ਵਫਦ ਦੀ ਅਗਵਾਈ ਕਰੇਗੀ। ਉਨ੍ਹਾਂ ਦੇ ਇਕ ਨਵੰਬਰ ਤੋਂ 7 ਨਵੰਬਰ ਤੱਕ ਥਾਈਲੈਂਡ ਅਤੇ ਬੰਗਲਾਦੇਸ਼ ਦਾ ਦੌਰਾ ਕਰਨ ਦਾ ਪ੍ਰੋਗਰਾਮ ਹੈ।

ਅਮਰੀਕੀ ਵਿਦੇਸ਼ ਵਿਭਾਗ ਨੇ ਆਖਿਆ ਹੈ ਕਿ ਵੇਲਸ ਬੈਂਕਾਕ 'ਚ ਖੇਤਰੀ ਸਾਂਝੇਦਾਰੀ ਦੇ ਨਾਲ 2-ਪੱਖੀ ਬੈਠਕ ਕਰੇਗੀ ਅਤੇ ਉਹ 'ਅਮਰੀਕਾ-ਆਸਟ੍ਰੇਲੀਆ-ਭਾਰਤ-ਜਾਪਾਨ' ਦੇ ਚਾਰ ਦੇਸ਼ਾਂ ਦੇ ਸਮੂਹ ਦੀ ਇਕ ਬੈਠਕ 'ਚ ਹਿੱਸਾ ਲਵੇਗੀ। ਸਤੰਬਰ 'ਚ ਨਿਊਯਾਰਕ 'ਚ ਸੰਯੁਕਤ ਰਾਸ਼ਟਰ ਮਹਾਸਭਾ ਦੇ ਸਾਲਾਨਾ ਸੈਸ਼ਨ ਤੋਂ ਬਾਅਦ ਹੋਈ ਚਾਰ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਤੋਂ ਬਾਅਦ ਹੋਵੇਗੀ। ਇਸ ਬੈਠਕ ਦਾ ਉਦੇਸ਼ ਚਾਰਾਂ ਦੇਸ਼ਾਂ ਵਿਚਾਲੇ ਸਹਿਯੋਗ ਵਧਾਉਣਾ ਹੈ।

Khushdeep Jassi

This news is Content Editor Khushdeep Jassi