ਪੁੱਤ ਬਣਿਆ ਕਪੁੱਤ, ਦੋਸਤ ਨਾਲ ਰਲ ਮਾਂ-ਪਿਓ ਨੂੰ ਦਿੱਤੀ ਰੂਹ ਕੰਬਾਊ ਮੌਤ, ਕਾਰਨ ਜਾਣ ਹੋਵੋਗੇ ਹੈਰਾਨ

05/17/2023 2:55:21 PM

ਮੇਰਠ- ਕਿਹਾ ਜਾਂਦਾ ਹੈ ਕਿ ਮਾਂ-ਬਾਪ ਧਰਤੀ 'ਤੇ ਭਗਵਾਨ ਦਾ ਦੂਜਾ ਰੂਪ ਹੁੰਦੇ ਹਨ, ਜੋ ਖ਼ੁਦ ਲੱਖਾਂ ਹੀ ਪਰੇਸ਼ਾਨੀਆਂ ਝੱਲ ਕੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ 'ਚ ਕੋਈ ਕਸਰ ਨਹੀਂ ਛੱਡਦੇ। ਜੇਕਰ ਬੱਚੇ ਹੀ ਵੱਡੇ ਹੋ ਕੇ ਮਾਪਿਆਂ ਨੂੰ ਰੂਹ ਕੰਬਾਅ ਦੇਣ ਵਾਲੀ ਮੌਤ ਦੇਣ ਤਾਂ ਇਹ ਬੇਹੱਦ ਸ਼ਰਮਨਾਕ ਅਤੇ ਅਫਸੋਸਜਨਕ ਹੈ। ਅਜਿਹਾ ਹੀ ਦਿਲ ਦਹਿਲਾ ਦੇਣ ਵਾਲਾ ਮਾਮਲਾ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ 22 ਸਾਲਾ ਪੁੱਤ ਨੇ ਆਪਣੇ ਹੀ ਮਾਪਿਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। 

ਇਹ ਵੀ ਪੜ੍ਹੋ- ਹੈਵਾਨ ਪਿਓ ਦਾ ਸ਼ਰਮਨਾਕ ਕਾਰਾ, 7 ਸਾਲਾ ਪੁੱਤ ਨੂੰ ਦਿੱਤੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਮੌਤ

ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਸ਼ੱਕ ਦੀ ਸੂਈ ਪੁੱਤਰ ਆਰੀਅਨ 'ਤੇ ਗਈ। ਜਿਸ ਤੋਂ ਬਾਅਦ ਪੁਲਸ ਨੇ ਆਰੀਅਨ ਨੂੰ ਹਿਰਾਸਤ 'ਚ ਲੈ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ। ਪੁਲਸ ਨੇ ਆਰੀਅਨ ਦੇ ਨਾਲ-ਨਾਲ ਉਸ ਦੇ ਇਕ ਦੋਸਤ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜਿਸ ਨੇ ਕਤਲ ਵਿਚ ਉਸ ਦਾ ਸਹਿਯੋਗ ਕੀਤਾ ਸੀ।


ਪਿਤਾ ਰੋਜ਼ਾਨਾ ਸ਼ਰਾਬ ਪੀ ਕੇ ਘਰ ਆਉਂਦੇ ਸੀ- ਮੁਲਜ਼ਮ ਪੁੱਤਰ

ਪੁੱਛਗਿੱਛ ਦੌਰਾਨ ਆਰੀਅਨ ਨੇ ਦੱਸਿਆ ਕਿ ਪਿਤਾ ਰੋਜ਼ਾਨਾ ਸ਼ਰਾਬ ਪੀ ਕੇ ਘਰ ਆਉਂਦੇ ਸੀ। ਇਸ ਤੋਂ ਬਾਅਦ ਉਹ ਮਾਂ ਦੀ ਕੁੱਟਮਾਰ ਕਰਦੇ ਸੀ। ਮੇਰੇ ਮਨਾ ਕਰਨ 'ਤੇ ਉਹ ਮੇਰੇ ਨਾਲ ਬਹਿਸ ਵੀ ਕਰਦੇ ਸਨ, ਜਿਸ ਕਾਰਨ ਉਹ ਪਰੇਸ਼ਾਨ ਸੀ। ਆਰੀਅਨ ਨੇ ਦੱਸਿਆ ਕਿ ਉਹ ਆਪਣੇ ਪਿਤਾ ਦੀਆਂ ਹਰਕਤਾਂ ਤੋਂ ਤੰਗ ਆ ਚੁੱਕਾ ਸੀ। ਮੈਂ ਇਸ ਬਾਰੇ ਦੋਸਤ ਆਦਿਤਿਆ ਨੂੰ ਦੱਸਿਆ। ਇਸ ਤੋਂ ਬਾਅਦ ਅਸੀਂ ਦੋਹਾਂ ਨੇ ਪਿਤਾ ਪ੍ਰਮੋਦ ਨੂੰ ਮਾਰਨ ਦੀ ਯੋਜਨਾ ਬਣਾਈ। ਮੇਰੀ ਭੈਣ ਕਨਿਸ਼ਕ ਗੁਰੂਗ੍ਰਾਮ 'ਚ ਕੰਮ ਕਰਦੀ ਹੈ।

ਇਹ ਵੀ ਪੜ੍ਹੋ- ਅਮਰਨਾਥ ਯਾਤਰਾ ਨੂੰ ਲੈ ਕੇ ਨਵੇਂ ਨਿਯਮ, ਹੁਣ ਇਹ ਸ਼ਰਧਾਲੂ ਨਹੀਂ ਕਰ ਸਕਣਗੇ ਬਾਬਾ ਬਰਫ਼ਾਨੀ ਦੇ ਦਰਸ਼ਨ

ਬੇਹੋਸ਼ੀ ਦੀ ਦਵਾਈ ਮਿਲਾ ਕੇ ਪਿਲਾਇਆ ਮੈਂਗੋਸ਼ੇਕ

ਮੁਲਜ਼ਮ ਆਰੀਅਨ ਨੇ ਅੱਗੇ ਦੱਸਿਆ ਕਿ ਮੈਂ ਮੰਗਲਵਾਰ ਰਾਤ ਕਰੀਬ 8 ਵਜੇ ਗੁਰੂਗ੍ਰਾਮ ਤੋਂ ਮੇਰਠ ਆਪਣੇ ਘਰ ਪਹੁੰਚਿਆ। ਕਰੀਬ 9:30 ਵਜੇ ਦੋਸਤ ਕੋਲ ਗਿਆ। ਅੱਧੇ ਘੰਟੇ ਬਾਅਦ ਯਾਨੀ ਰਾਤ 10 ਵਜੇ ਫਿਰ ਦੋਸਤ ਆਦਿਤਿਆ ਨਾਲ ਘਰ ਪਹੁੰਚਿਆ। ਪਾਪਾ ਪ੍ਰਮੋਦ ਨੂੰ ਫੋਨ ਕਾਲ ਕਰ ਕੇ ਘਰ ਦਾ ਪਿਛਲਾ ਦਰਵਾਜ਼ਾ ਖੁੱਲ੍ਹਵਾਇਆ। ਫਿਰ ਅਸੀਂ ਦੋਵੇਂ ਘਰ ਦੇ ਅੰਦਰ ਚਲੇ ਗਏ। ਯੋਜਨਾ ਮੁਤਾਬਕ ਮੈਂ ਦਾਦਾ-ਦਾਦੀ ਅਤੇ ਮਾਂ ਨੂੰ ਮੈਂਗੋਸ਼ੇਕ 'ਚ ਬੇਹੋਸ਼ੀ ਦੀ ਦਵਾਈ ਮਿਲਾ ਕੇ ਪਿਲਾਇਆ ਪਰ ਪਿਤਾ ਨੂੰ ਦਵਾਈ ਤੋਂ ਬਿਨਾਂ ਮੈਂਗੋਸ਼ੇਕ ਦਿੱਤਾ। ਫਿਰ ਪਰਿਵਾਰਕ ਮੈਂਬਰਾਂ ਨੂੰ ਕਿਹਾ ਕਿ ਮੈਂ ਆਪਣੇ ਦੋਸਤ ਨੂੰ ਘਰ ਛੱਡਣਾ ਹੈ। ਇਸ ਲਈ ਮੈਂ ਸਕੂਟੀ ਲੈ ਕੇ ਜਾ ਰਿਹਾ ਹਾਂ। ਫਿਰ ਮੈਂ ਮੁੜ 1 ਵਜੇ ਦੇ ਕਰੀਬ ਘਰ ਪਰਤਿਆ। ਫਿਰ ਪਿਤਾ ਨੂੰ ਫੋਨ ਕਰ ਕੇ ਦਰਵਾਜ਼ਾ ਖੁੱਲ੍ਹਵਾਇਆ। ਦੋਸਤ ਘਰ ਦੇ ਬਾਹਰ ਖੜ੍ਹਾ ਸੀ। ਦਰਵਾਜ਼ਾ ਖੋਲ੍ਹ ਕੇ ਪਿਤਾ ਜੀ ਸੌਂਣ ਚੱਲੇ ਗਏ। ਫਿਰ ਦਰਵਾਜ਼ਾ ਖੋਲ੍ਹਿਆ ਅਤੇ ਦੋਸਤ ਨੂੰ ਅੰਦਰ ਬੁਲਾਇਆ।

ਵਾਰਦਾਤ ਮਗਰੋਂ ਚਲਾਕੀ ਨਾਲ ਘਰ ਕੀਤਾ ਫੋਨ

ਆਰੀਅਨ ਨੇ ਦੱਸਿਆ ਕਿ ਇਸ ਤੋਂ ਬਾਅਦ ਅਸੀਂ ਦੋਵੇਂ ਬੈੱਡਰੂਮ ਵਿਚ ਗਏ ਅਤੇ ਚਾਕੂ ਨਾਲ ਪਿਤਾ ਪ੍ਰਮੋਦ ਦਾ ਗਲ਼ ਵੱਢ ਕੇ ਕਤਲ ਕਰ ਦਿੱਤਾ। ਉਸੇ ਦੌਰਾਨ ਪਿਤਾ ਦੀ ਚੀਕ ਸੁਣ ਕੇ ਮਾਂ ਮਮਤਾ ਅਚਾਨਕ ਨੀਂਦ ਤੋਂ ਜਾਗ ਪਈ। ਸਾਨੂੰ ਦੋਵਾਂ ਨੂੰ ਲੱਗਾ ਕਿ ਮਾਂ ਸ਼ਾਇਦ ਪੁਲਸ ਨੂੰ ਸੱਚ ਨਾ ਦੱਸ ਦੇਵੇ। ਇਸੇ ਕਾਰਨ ਅਸੀਂ ਦੋਵਾਂ ਨੇ ਗੁੱਸੇ 'ਚ ਮਾਂ ਦਾ ਗਲ਼ ਵੀ ਵੱਢ ਦਿੱਤਾ। ਘਟਨਾ ਤੋਂ ਬਾਅਦ ਉਹ ਆਪਣੇ ਦੋਸਤ ਨੂੰ ਘਰ ਛੱਡ ਕੇ ਗੁਰੂਗ੍ਰਾਮ ਚਲਾ ਗਿਆ।  ਕਿਸੇ ਨੂੰ ਸ਼ੱਕ ਨਾ ਹੋਵੇ, ਇਸੇ ਲਈ ਸਵੇਰੇ 8.45 ਵਜੇ ਪਿਤਾ ਦੇ ਮੋਬਾਈਲ 'ਤੇ ਕਾਲ ਕੀਤੀ। ਇਸ ਤੋਂ ਬਾਅਦ ਗੁਆਂਢ ਦੇ ਸ਼ੁਭਮ ਦੇ ਪਰਿਵਾਰ ਵਾਲਿਆਂ ਨੂੰ ਫੋਨ ਕੀਤਾ। ਕਿਹਾ ਕਿ ਮੰਮੀ, ਪਾਪਾ ਫੋਨ ਨਹੀਂ ਚੁੱਕ ਰਹੇ। ਤੁਸੀਂ ਮੇਰੇ ਨਾਲ ਗੱਲ ਕਰਵਾ ਦਿਓ, ਇਸ ਤੋਂ ਬਾਅਦ ਗੁਆਂਢ 'ਚ ਰਹਿਣ ਵਾਲਾ ਸ਼ੁਭਮ ਪ੍ਰਮੋਦ ਦੇ ਘਰ ਆ ਗਿਆ। ਪ੍ਰਮੋਦ ਨੇ ਬਜ਼ੁਰਗ ਮਾਤਾ-ਪਿਤਾ ਨੂੰ ਜਗਾਉਣ ਲਈ ਕਈ ਵਾਰ ਆਵਾਜ਼ ਮਾਰੀ ਪਰ ਕੋਈ ਨਹੀਂ ਉਠਿਆ।

ਇਹ ਵੀ ਪੜ੍ਹੋ- ਇਕ ਵਿਆਹ ਅਜਿਹਾ ਵੀ... ਨਾ ਮੰਤਰ, ਨਾ ਫੇਰੇ, ਸੰਵਿਧਾਨ ਨੂੰ 'ਸਾਕਸ਼ੀ' ਮੰਨ ਕੇ ਇਕ-ਦੂਜੇ ਦੇ ਹੋਏ ਲਾੜਾ-ਲਾੜੀ

ਖੂਨ ਨਾਲ ਲੱਥਪੱਥ ਕੱਪੜੇ, ਚਾਕੂ, ਤੇ ਸਕੂਟੀ ਬਰਾਮਦ

ਕਾਫੀ ਦੇਰ ਬਾਅਦ ਪ੍ਰਮੋਦ ਦੀ ਮਾਂ ਲੜਖੜਾਉਂਦੇ ਹੋਏ ਬਾਹਰ ਆਈ। ਉਨ੍ਹਾਂ ਨੂੰ ਲੈ ਕੇ ਸ਼ੁਭਮ ਉਪਰਲੀ ਮੰਜ਼ਿਲ 'ਤੇ ਪਹੁੰਚ ਗਿਆ। ਆਵਾਜ਼ ਮਾਰਨ 'ਤੇ ਕੋਈ ਜਵਾਬ ਨਾ ਮਿਲਿਆ ਤਾਂ ਉਹ ਕਮਰੇ ਅੰਦਰ ਚਲੇ ਗਏ। ਬੈੱਡਰੂਮ 'ਚ ਬੈੱਡ 'ਤੇ ਪ੍ਰਮੋਦ ਅਤੇ ਮਮਤਾ ਦੀਆਂ ਲਾਸ਼ਾਂ ਪਈਆਂ ਸਨ। ਚਾਦਰ ਖੂਨ ਨਾਲ ਲੱਥਪੱਥ ਸੀ। ਇਹ ਸਭ ਵੇਖ ਕੇ ਸ਼ੁਭਮ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।

ਇਹ ਵੀ ਪੜ੍ਹੋ- ਔਰਤਾਂ ਨੂੰ ਹੁਣ 9 ਮਹੀਨਿਆਂ ਦੀ ਮਿਲ ਸਕਦੀ ਹੈ ਜਣੇਪਾ ਛੁੱਟੀ, ਜਾਣੋ ਨੀਤੀ ਆਯੋਗ ਦੀ ਸਲਾਹ

ਘਟਨਾ ਤੋਂ ਬਾਅਦ ਵੀ ਪੁੱਤ ਦੇ ਚਿਹਰੇ 'ਤੇ ਕੋਈ ਪਛਤਾਵਾ ਨਹੀਂ 

ਦਿੱਲੀ 'ਚ ਸਰੀਏ ਦੀ ਫੈਕਟਰੀ ਵਿਚ ਕੰਮ ਕਰਨ ਵਾਲੇ ਪ੍ਰਮੋਦ ਅਤੇ ਉਸਦੀ ਪਤਨੀ ਮਮਤਾ ਦੇ ਭਾਵੇਂ ਆਰੀਅਨ ਨੂੰ ਲੈ ਕੇ ਹਜ਼ਾਰਾਂ ਸੁਪਨੇ ਸਨ ਪਰ ਇਸੇ ਪੁੱਤ ਨੇ ਆਪਣੇ ਮਾਤਾ-ਪਿਤਾ ਨੂੰ ਮੌਤ ਦੀ ਨੀਂਦ ਸੁਆ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵੀ ਆਰੀਅਨ ਦੇ ਚਿਹਰੇ 'ਤੇ ਕੋਈ ਪਛਤਾਵਾ ਨਹੀਂ ਸੀ।

Tanu

This news is Content Editor Tanu