‘ਮੀਰਾਸ ਮਹਿਲ ਅਜਾਇਬ ਘਰ’ ਬਣਿਆ ਕਸ਼ਮੀਰ ਦੀ ਪਛਾਣ, ਸਾਂਭੀ ਬੈਠਾ ਅਤੀਕਾ ਬਾਨੋ ਦੀ ਵਿਰਾਸਤ

08/08/2022 6:06:46 PM

ਸੋਪੋਰ- ਕਸ਼ਮੀਰ ਦੀ ਪ੍ਰਸਿੱਧ ਸਿੱਖਿਆ ਸ਼ਾਸਤਰੀ ਮਰਹੂਮ ਅਤੀਕਾ ਬਾਨੋ ਵਲੋਂ 2001 ਵਿਚ ਸਥਾਪਿਤ ਕੀਤਾ ਗਿਆ 20 ਸਾਲ ਪੁਰਾਣਾ ਮੀਰਾਸ ਮਹਿਲ ਅਜਾਇਬ ਘਰ ਆਪਣੀ ਪਛਾਣ ਨੂੰ ਸੁਰੱਖਿਅਤ ਰੱਖਦਾ ਹੈ। ਇਹ ਅਜਾਇਬ ਘਰ ਕਸ਼ਮੀਰ ਦੇ ਅਮੀਰ ਇਤਿਹਾਸ ਨੂੰ ਦਰਸਾਉਂਦਾ ਹੈ। ਮੀਰਾਸ ਮਹਿਲ ਪਹਿਲਾ ਅਤੇ ਸਭ ਤੋਂ ਵੱਡਾ ਅਜਾਇਬ ਘਰ ਹੈ, ਜਿਸ ਵਿਚ ਇਕ ਹਜ਼ਾਰ ਤੋਂ ਵੱਧ ਵਸਤੂਆਂ ਹਨ। 

ਦਰਅਸਲ ਮਰਹੂਮ ਅਤੀਕਾ ਬਾਨੋ ਵਲੋਂ ਆਪਣੀ ਜ਼ਿੰਦਗੀ ਦੌਰਾਨ ਇਕੱਠੇ ਕੀਤੇ ਗਏ ਸੰਗ੍ਰਹਿ ਵਿਚ ਟੈਰਾਕੋਟਾ, ਲੱਕੜ ਦਾ ਕੰਮ, ਵਿਕਰ ਅਤੇ ਘਾਹ ਦੇ ਭਾਂਡੇ, ਧਾਤੂ, (ਗਹਿਣੇ ਸਮੇਤ), ਪੱਥਰ, ਹੱਥ-ਲਿਖਤਾਂ, ਪੁਰਾਤਨ ਗਹਿਣੇ, ਸਿੱਕੇ, ਰਵਾਇਤੀ ਪਹਿਰਾਵੇ ਅਤੇ ਭਾਂਡੇ ਸ਼ਾਮਲ ਹਨ। ਸੈਰ-ਸਪਾਟੇ ਦੌਰਾਨ ਵਿਰਾਸਤੀ ਪ੍ਰੇਮੀ, ਸਥਾਨਕ ਅਤੇ ਬਾਹਰੀ ਲੋਕ ਹਮੇਸ਼ਾ ਕਸ਼ਮੀਰ ਦੇ ਅਮੀਰ ਵਿਰਸੇ ਅਤੇ ਅਤੀਤ ਬਾਰੇ ਗਿਆਨ ਪ੍ਰਾਪਤ ਕਰਨ ਲਈ ਮੀਰਾਸ ਮਹਿਲ ਦਾ ਦੌਰਾ ਕਰਨਾ ਪਸੰਦ ਕਰਦੇ ਹਨ।

PunjabKesari

ਨਕੁਲ ਗਰੋਵਰ, ਅਜਾਇਬ ਘਰ ਦਾ ਦੌਰਾ ਕਰਨ ਵਾਲੇ ਵਿਦਿਆਰਥੀ ਨੇ ਕਿਹਾ, "ਅਸੀਂ ਇੱਥੇ ਮਿੱਟੀ ਦੇ ਬਹੁਤ ਸਾਰੇ ਭਾਂਡੇ ਦੇਖ ਸਕਦੇ ਹਾਂ, ਜੋ ਪਹਿਲੇ ਸਮਿਆਂ ਵਿਚ ਵਰਤੇ ਜਾਂਦੇ ਸਨ। ਮੀਰਸ ਮਹਿਲ ਨੇ ਆਪਣੇ ਇਤਿਹਾਸ ਨੂੰ ਜਿਉਂਦਾ ਰੱਖਿਆ ਹੈ।" ਅਸੀਂ ਇੱਥੇ ਮੌਜੂਦ ਇਨ੍ਹਾਂ ਕਲਾਕ੍ਰਿਤੀਆਂ ਨੂੰ ਦੇਖ ਕੇ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹ ਸਮਾਂ ਕਿੰਨਾ ਸਾਦਾ ਸੀ, ਕਿਵੇਂ ਉਨ੍ਹਾਂ ਨੇ ਆਪਣੇ ਦਮ 'ਤੇ ਚੀਜ਼ਾਂ ਦੀ ਖੋਜ ਕੀਤੀ। ਉਸ ਨੇ ਕਿਹਾ ਕਿ ਇੱਥੇ ਠੰਡ ਤੋਂ ਬਚਾਅ ਲਈ ਜੂਟ ਆਧਾਰਿਤ ਕੱਪੜੇ, ਕੱਪੜਿਆਂ ਤੋਂ ਬਣੀਆਂ ਚੱਪਲਾਂ, ਹੱਥਕੜੀਆਂ ਅਤੇ ਸਭ ਤੋਂ ਮਹੱਤਵਪੂਰਨ ਹੈਂਡਲੂਮ ਮਸ਼ੀਨਾਂ ਹਨ। 

ਦੱਸ ਦੇਈਏ ਕਿ ਇਹ ਅਜਾਇਬ ਘਰ 7000 ਤੋਂ ਵੱਧ ਕਲਾਕ੍ਰਿਤੀਆਂ ਦਾ ਘਰ ਹੈ, ਜੋ ਕਸ਼ਮੀਰ ਘਾਟੀ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸਾਂਭੀ ਬੈਠਾ ਹੈ। ਜ਼ਿਆਦਾਤਰ ਕਲਾਕ੍ਰਿਤੀਆਂ ’ਚ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਹਨ ਜੋ 20ਵੀਂ ਸਦੀ ਦੇ ਅਖ਼ੀਰ ਤੱਕ ਕਸ਼ਮੀਰ ਵਿਚ ਆਮ ਸਨ।


Tanu

Content Editor

Related News