ਹੁਣ ਵੱਖ-ਵੱਖ ਮੈਡੀਕਲ ਪ੍ਰਵੇਸ਼ ਪ੍ਰੀਖਿਆ ਦੀ ਜਗ੍ਹਾ ਹੋਵੇਗੀ ਸਿਰਫ NEET ਦੀ ਪ੍ਰੀਖਿਆ

07/18/2019 10:11:17 AM

ਨਵੀਂ ਦਿੱਲੀ— ਮੈਡੀਕਲ ਪ੍ਰਵੇਸ਼ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਹੁਣ ਵੱਖ-ਵੱਖ ਪ੍ਰਵੇਸ਼ ਪ੍ਰੀਖਿਆ ਨਹੀਂ ਦੇਣੀ ਪਵੇਗੀ। ਹੁਣ ਏਮਜ਼ ਸਮੇਤ ਹੋਰ ਮੈਡੀਕਲ ਕਾਲਜਾਂ 'ਚ ਪ੍ਰਵੇਸ਼ ਲਈ ਸਿਰਫ 'ਨੀਟ' ਪ੍ਰੀਖਿਆ ਹੋਵੇਗੀ। ਕੇਂਦਰੀ ਕੈਬਨਿਟ ਨੇ ਇਸ ਨਾਲ ਸੰਬੰਧਤ ਨੈਸ਼ਨਲ ਮੈਡੀਕਲ ਕਮਿਸ਼ਨ (ਐੱਨ.ਐੱਮ.ਸੀ.) ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਬਿੱਲ ਦੇ ਸੰਸਦ 'ਚ ਪਾਸ ਹੋਣ ਤੋਂ ਬਾਅਦ ਐੱਨ.ਐੱਮ.ਸੀ. ਇੰਡੀਅਨ ਮੈਡੀਕਲ ਕਾਊਂਸਿਲ ਦਾ ਸਥਾਨ ਲਵੇਗਾ ਅਤੇ ਭਾਰਤੀ ਮੈਡੀਕਲ ਪ੍ਰੀਸ਼ਦ ਐਕਟ-1956 ਖਤਮ ਹੋ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਧਾਨਗੀ 'ਚ ਬੁੱਧਵਾਰ ਨੂੰ ਹੋਈ ਕੈਬਨਿਟ ਬੈਠਕ 'ਚ ਫੈਸਲਾ ਕੀਤਾ ਗਿਆ। ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕੈਬਨਿਟ ਦੇ ਫੈਸਲਿਆਂ ਦੀ ਜਾਣਕਾਰੀ ਦਿੱਤੀ।

ਉਨ੍ਹਾਂ ਨੇ ਦੱਸਿਆ ਕਿ ਮੈਡੀਕਲ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਹੁਣ ਸਿਰਫ ਇਕ ਨੀਟ ਦੀ ਪ੍ਰੀਖਿਆ ਪਾਸ ਕਰਨੀ ਹੋਵੇਗੀ। ਨਵੇਂ ਬਿੱਲ ਤੋਂ ਬਣਨ ਵਾਲੇ ਐੱਨ.ਐੱਮ.ਸੀ. ਦੇ 4 ਆਟੋਨੋਮਸ ਬੋਰਡ- ਅੰਡਰਗਰੈਜੂਏਟ ਮੈਡੀਕਲ ਐਜ਼ੂਕੇਸ਼ਨ ਬੋਰਡ, ਪੋਸਟ-ਗਰੈਜੂਏਟ ਮੈਡੀਕਲ ਐਜ਼ੂਕੇਸ਼ਨ ਬੋਰਡ, ਮੈਡੀਕਲ ਅਸੈਸਮੈਂਟ ਐਂਡ ਰੇਟਿੰਗ ਬੋਰਡ ਅਤੇ ਏਥਿਕਸ ਐਂਡ ਮੈਡੀਕਲ ਰਜਿਸਟਰੇਸ਼ਨ ਬੋਰਡ ਦਾ ਗਠਨ ਹੋਵੇਗਾ।


DIsha

Content Editor

Related News