ਅਸਾਮ ’ਚ ਖੋਦਾਈ ਦੌਰਾਨ 1971 ਦੀ ਜੰਗ ਦੇ ਫੌਜੀਆਂ ਦੇ 24 ਮੈਡਲ ਬਰਾਮਦ

03/02/2019 11:28:33 PM

ਗੁਹਾਟੀ– ਭੂਟਾਨ ਦੀ ਸਰਹੱਦ ’ਤੇ ਉਦਲਗੁੜੀ ਇਲਾਕੇ ਵਿਚ ਬੀਤੇ ਦਿਨੀਂ ਭਾਰਤੀ ਫੌਜੀਆਂ ਦੇ 24 ਮੈਡਲ ਬਰਾਮਦ ਕੀਤੇ ਗਏ। ਇਹ ਮੈਡਲ 1971 ਦੀ ਜੰਗ ਦੇ ਦੱਸੇ ਜਾ ਰਹੇ ਹਨ। ਇਨ੍ਹਾਂ ਮੈਡਲਾਂ ਵਿਚ ਪੱਛਮੀ ਸਟਾਰਸ ਮੈਡਲ ਅਤੇ ਸੰਗ੍ਰਾਮ ਮੈਡਲ ਸ਼ਾਮਲ ਹਨ। ਇਤਿਹਾਸ ਅਤੇ ਪੁਰਾਤੱਤਵ ਵਿਭਾਗ ਦੀ ਡਾਇਰੈਕਟਰ ਇੰਚਾਰਜ ਅਨੀਤਾ ਚੌਧਰੀ ਨੇ ਦੱਸਿਆ ਕਿ ਇਹ ਮੈਡਲ ਸ਼ੁੱਕਰਵਾਰ ਨੂੰ ਉਨ੍ਹਾਂ ਸਥਾਨਕ ਪੁਲਸ ਨੂੰ ਸਪੁਰਦ ਕੀਤੇ ਹਨ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਫੌਜੀਆਂ ਨੂੰ ਸਨਮਾਨ ਵਜੋਂ ਦਿੱਤੇ ਗਏ ਇਹ ਮੈਡਲ ਜਾਪਦੇ ਹਨ ਜੋ ਕਿ ਰੋਵਤਾ ਇਲਾਕੇ ਵਿਚ ਇਕ ਪਰਿਵਾਰ ਨੂੰ ਵਿਹੜੇ ਦੀ ਖੋਦਾਈ ਕਰਦਿਆਂ ਮਿਲੇ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਮੈਡਲ ਕਿਤੋਂ ਚੋਰੀ ਹੋਏ ਹਨ।


Inder Prajapati

Content Editor

Related News