...ਜਦੋਂ ਸੁਸ਼ਮਾ ਸਵਰਾਜ ਦੀ ਅੰਤਿਮ ਯਾਤਰਾ ਦੌਰਾਨ ਰੋਣ ਲੱਗੇ MDH ਦੇ ਮਾਲਕ! (ਵੀਡੀਓ)

08/07/2019 5:04:20 PM

ਨਵੀਂ ਦਿੱਲੀ—ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਅੰਤਿਮ ਦਰਸ਼ਨ ਕਰਨ ਪਹੁੰਚੇ ਐੱਮ. ਡੀ. ਐੱਚ. ਮਸਾਲਿਆਂ ਦੇ ਮਾਲਕ ਮਹਾਸ਼ਯ ਧਰਮਪਾਲ ਗੁਲਾਟੀ ਫੁੱਟ-ਫੁੱਟ ਕੇ ਰੋਣ ਲੱਗ ਪਏ। ਮਿਲੀ ਜਾਣਕਾਰੀ ਮੁਤਾਬਕ ਸੁਸ਼ਮਾ ਸਵਰਾਜ ਨੂੰ ਸ਼ਰਧਾਂਜਲੀ ਦੇਣ ਲਈ 96 ਸਾਲਾ ਧਰਮਪਾਲ ਗੁਲਾਟੀ ਭਾਜਪਾ ਦਫਤਰ ਪਹੁੰਚੇ, ਜਿੱਥੇ ਸੁਸ਼ਮਾ ਦੀ ਮ੍ਰਿਤਕ ਦੇਹ ਨੂੰ ਦੇਖਦੇ ਹੀ ਉਹ ਆਪਣੇ ਅੱਥਰੂ ਨਹੀ ਰੋਕ ਸਕੇ ਅਤੇ ਜ਼ਮੀਨ 'ਤੇ ਬੈਠ ਕੇ ਰੋਣ ਲੱਗੇ। ਉੱਥੇ ਮੌਜੂਦ ਲੋਕਾਂ ਨੇ ਧਰਮਪਾਲ ਗੁਲਾਟੀ ਨੂੰ ਹੌਸਲਾ ਦਿੱਤਾ। 

ਦੱਸ ਦੇਈਏ ਕਿ ਮੰਗਲਵਾਰ ਦੇਰ ਰਾਤ ਸੁਸ਼ਮਾ ਸਵਰਾਜ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿੱਲੀ ਦੇ ਏਮਜ਼ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਰਾਤ ਲਗਭਗ 11 ਵਜੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਸੁਸ਼ਮਾ ਸਵਰਾਜ ਦੇ ਦਿਹਾਂਤ ਦੀ ਖਬਰ ਨੇ ਪੂਰੇ ਦੇਸ਼ ਨੂੰ ਹੈਰਾਨ ਕਰ ਦਿੱਤਾ।

Iqbalkaur

This news is Content Editor Iqbalkaur