ਦਿੱਲੀ ਦੀ ਜਨਤਾ ਨੇ 15 ਸਾਲ ਦੀ ਭ੍ਰਿਸ਼ਟ ਭਾਜਪਾ ਸਰਕਾਰ ਨੂੰ ਹਟਾਇਆ: ਕੇਜਰੀਵਾਲ

12/07/2022 3:53:13 PM

ਨਵੀਂ ਦਿੱਲੀ- ਦਿੱਲੀ ਨਗਰ ਨਿਗਮ ਚੋਣਾਂ ’ਚ ਆਮ ਆਦਮੀ ਪਾਰਟੀ (ਆਪ) ਨੇ 134 ਸੀਟਾਂ ਨਾਲ ਜਿੱਤ ਦਰਜ ਕਰ ਲਈ ਹੈ। MCD 'ਤੇ 15 ਸਾਲਾਂ ਤੋਂ ਰਾਜ ਕਰ ਰਹੀ ਭਾਜਪਾ ਨੂੰ ਕਰਾਰੀ ਹਾਰ ਮਿਲੀ ਹੈ। ਇਸ ਸ਼ਾਨਦਾਰ ਜਿੱਤ ਮਗਰੋਂ ਅਰਵਿੰਦ ਕੇਜਰੀਵਾਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਇੰਨੀਂ ਵੱਡੀ ਜਿੱਤ ਲਈ ਦਿੱਲੀ ਦੀ ਜਨਤਾ ਦਾ ਧੰਨਵਾਦ ਕਰਦਾ ਹਾਂ ਅਤੇ ਸਾਰਿਆਂ ਨੂੰ ਵਧਾਈ ਦਿੰਦਾ ਹਾਂ। ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਸਾਨੂੰ ਨਗਰ ਨਿਗਮ ਦੀ ਜ਼ਿੰਮੇਵਾਰੀ ਦਿੱਤੀ ਹੈ। ਦਿੱਲੀ ਦੇ ਲੋਕਾਂ ਨੇ ਜੋ ਵੀ ਜ਼ਿੰਮੇਵਾਰੀਆਂ ਦਿੱਤੀਆਂ, ਅਸੀਂ ਬਾਖੂਬੀ ਨਿਭਾ ਰਹੇ ਹਾਂ। ਲੋਕਾਂ ਨੇ ਸਾਨੂੰ ਸਿੱਖਿਆ, ਸਕੂਲ, ਦੀ ਜ਼ਿੰਮੇਵਾਰੀ ਦਿੱਤੀ। ਅਸੀਂ ਰਾਤ-ਦਿਨ ਇਕ ਕਰ ਕੇ ਸਕੂਲ ਠੀਕ ਕੀਤੇ ਅਤੇ ਲੱਖਾਂ ਬੱਚਿਆਂ ਦਾ ਭਵਿੱਖ ਬਣਾਇਆ। ਲੋਕਾਂ ਨੇ ਸਾਨੂੰ ਹਸਪਤਾਲਾਂ ਦੀ ਜ਼ਿੰਮੇਵਾਰੀ ਦਿੱਤੀ। ਅਸੀਂ ਲੋਕਾਂ ਦੇ ਚੰਗੇ ਇਲਾਜ ਦਾ ਇੰਤਜ਼ਾਮ ਕੀਤਾ। 

ਇਹ ਵੀ ਪੜ੍ਹੋ- MCD ਚੋਣ ਨਤੀਜੇ: ਚੱਲਿਆ ‘ਆਪ’ ਦਾ ਝਾੜੂ, ਢਾਹਿਆ BJP ਦਾ 15 ਸਾਲ ਦਾ ‘ਕਿਲ੍ਹਾ’

ਅਸੀਂ 24 ਘੰਟੇ ਬਿਜਲੀ ਦਿੱਤੀ। ਅੱਜ ਦਿੱਲੀ ਦੇ ਲੋਕਾਂ ਨੇ ਸਾਫ-ਸਫ਼ਾਈ ਦੀ ਜ਼ਿੰਮੇਵਾਰੀ ਦਿੱਤੀ ਹੈ। ਭ੍ਰਿਸ਼ਟਾਚਾਰ ਦੂਰ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ। ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਮੈਂ ਤੁਹਾਡੇ ਭਰੋਸੇ ਨੂੰ ਕਾਇਮ ਰੱਖਾਂ। ਕੇਜਰੀਵਾਲ ਨੇ ਕਿਹਾ ਕਿ ਜਿੰਨੇ ਵੀ ‘ਆਪ’ ਉਮੀਦਵਾਰ ਜਿੱਤੇ ਹਨ, ਉਨ੍ਹਾਂ ਨੂੰ ਵਧਾਈ। ਜੋ ਹਾਰੇ ਹਨ ਕਿ ਉਨ੍ਹਾਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਮਾਯੂਸ ਨਾ ਹੋਣਾ, ਦਿੱਲੀ ਨੂੰ ਠੀਕ ਕਰਨ ਲਈ ਅਸੀਂ ਤੁਹਾਡਾ ਵੀ ਸਹਿਯੋਗ ਲਵਾਂਗਾ। ਸਾਰਿਆਂ ਨੂੰ ਮਿਲ ਕੇ ਹੁਣ ਕੰਮ ਕਰਨਾ ਹੈ, ਦਿੱਲੀ ਨੂੰ ਠੀਕ ਕਰਨਾ ਹੈ। ਸਾਰਿਆਂ ਦੇ ਸਹਿਯੋਗ ਨਾਲ ਅਸੀਂ ਦਿੱਲੀ ਨੂੰ ਠੀਕ ਕਰਾਂਗਾ। 250 ਕੌਂਸਲਰ ਜਿੱਤ ਕੇ ਜੋ ਆਏ ਹਨ, ਉਨ੍ਹਾਂ ਨੂੰ ਬੇਨਤੀ ਕਰਾਂਗਾ ਕਿ ਉਹ ਮਿਲ ਕੇ ਦਿੱਲੀ ਨੂੰ ਠੀਕ ਕਰਾਂਗੇ। 
 


Tanu

Content Editor

Related News