''ਮਜ਼ਾਰ-ਏ-ਸ਼ਰੀਫ'' ਹਮਲੇ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਕਰਾਰ ਦਿੱਤਾ ''ਕਾਇਰਾਨਾ''

04/22/2017 12:30:46 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰੀ ਅਫਗਾਨਿਸਤਾਨ ''ਚ ਇਕ ਫੌਜ ਅੱਡੇ ''ਤੇ ਹੋਏ ਅੱਤਵਾਦੀ ਹਮਲੇ ਦੀ ਸ਼ਨੀਵਾਰ ਨੂੰ ਨਿੰਦਾ ਕੀਤੀ। ਮੋਦੀ ਨੇ ਇਕ ਟਵੀਟ ''ਚ ਕਿਹਾ,''''ਮੈਂ ਮਜ਼ਾਰ-ਏ-ਸ਼ਰੀਫ ''ਚ ਹੋਏ ਕਾਇਰਾਨਾ ਅੱਤਵਾਦੀ ਹਮਲੇ ਦੀ ਸਖਤ ਨਿੰਦਾ ਕਰਦਾ ਹਾਂ। ਅਸੀਂ ਇਸ ਹਮਲੇ ''ਚ ਆਪਣੇ ਰਿਸ਼ਤੇਦਾਰਾਂ ਨੂੰ ਗਵਾਉਣ ਵਾਲੇ ਪਰਿਵਾਰ ਵਾਲਿਆਂ ਲਈ ਪ੍ਰਾਰਥਨਾ ਕਰਦੇ ਹਾਂ ਅਤੇ ਉਨ੍ਹਾਂ ਦੇ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਾਂ।'''' 
ਅਫਗਾਨਿਸਤਾਨ ''ਚ ''ਮਜ਼ਾਰ-ਏ-ਸ਼ਰੀਫ'' ਨੇੜੇ ਫੌਜ ਅੱਡੇ ''ਤੇ ਸ਼ੁੱਕਰਵਾਰ ਨੂੰ ਤਾਲਿਬਾਨ ਦੇ ਹਮਲੇ ''ਚ ਅਫਗਾਨਿਸਤਾਨ ਦੇ 50 ਤੋਂ ਵਧ ਜਵਾਨਾਂ ਦੀ ਮੌਤ ਹੋ ਗਈ ਹੈ। ਉੱਥੇ ਹੀ ਰੱਖਿਆ ਮੰਤਰਾਲੇ ਦੇ ਬੁਲਾਰੇ ਦਾਵਲਤ ਵਜੀਰੀ ਨੇ ਦੱਸਿਆ ਕਿ ਅੱਤਵਾਦੀਆਂ ਨੇ ਅਫਗਾਨ ਆਰਮੀ ਦੀ ਵਰਗੀ ਪਾ ਰੱਖੀ ਸੀ, ਜਿਸ ਕਾਰਨ ਉਨ੍ਹਾਂ ਦੀ ਪਛਾਣ ਕਰ ਪਾਉਣਾ ਮੁਸ਼ਕਲ ਹੋ ਗਿਆ। ਇਹੀ ਕਾਰਨ ਰਿਹਾ ਕਿ ਸਾਰੇ ਅੱਤਵਾਦੀ ਚੈੱਕ ਪੋਸਟ ਨੂੰ ਵੀ ਪਾਰ ਕਰ ਪਾਏ। ਉੱਥੇ ਲੱਗੇ ਸੁਰੱਖਿਆ ਫੋਰਸਾਂ ਨੇ ਵੀ ਉਨ੍ਹਾਂ ਦੀ ਅਫਗਾਨੀ ਵਰਦੀ ਨੂੰ ਦੇਖ ਕੇ ਉਨ੍ਹਾਂ ਦੀ ਜਾਂਚ ਨੂੰ ਨਜ਼ਰਅੰਦਾਜ ਕਰ ਦਿੱਤਾ ਅਤੇ ਉਨ੍ਹਾਂ ਨੂੰ ਆਰਮੀ ਬੇਸ ਦੇ ਅੰਦਰ ਜਾਣ ''ਚ ਆਸਾਨੀ ਰਹੀ। ਇਹ ਹਮਲਾ ਇਕ ਮਸਜਿਦ ''ਚ ਨਮਾਜ ਪੜ੍ਹ ਰਹੇ ਜਵਾਨਾਂ ਅਤੇ ਭੋਜਨ ਕਮਰੇ ''ਚ ਮੌਜੂਦ ਹੋਰ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ।

Disha

This news is News Editor Disha