ਬਾਰਿਸ਼ ਕਾਰਨ ਸੜਕਾਂ ''ਤੇ ਭਰਿਆ ਪਾਣੀ ਤਾਂ ਗਲੀ ਵਿਚਕਾਰ ਕੁਰਸੀ ਲਗਾ ਕੇ ਬੈਠ ਗਏ ਮੇਅਰ

07/12/2018 2:17:30 PM

ਭੋਪਾਲ— ਭੋਪਾਲ 'ਚ ਬਾਰਿਸ਼ ਤੋਂ ਬਾਅਦ ਸੜਕਾਂ 'ਤੇ ਪਾਣੀ ਭਰ ਗਿਆ, ਜਿਸ ਤੋਂ ਪਰੇਸ਼ਾਨ ਹੋ ਕੇ ਭੋਪਾਲ ਦੇ ਮੇਅਰ ਆਲੋਕ ਸ਼ਰਮਾ ਪਾਣੀ ਨਾਲ ਭਰੀ ਗਲੀ ਦੇ ਵਿਚਕਾਰ ਕੁਰਸੀ ਲਗਾ ਕੇ ਬੈਠ ਗਏ।
ਮੇਅਰ ਆਲੋਕ ਸ਼ਰਮਾ ਦਾ ਕਹਿਣਾ ਹੈ ਕਿ ਅਜਿਹੀ ਹਾਲਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੀ ਹੈ। ਆਲੋਕ ਸ਼ਰਮਾ ਨੇ ਕਿਹਾ ਕਿ ਮੈਂ ਕਲੈਕਟਰ ਨੂੰ ਵੀ ਇਲਾਕੇ ਦਾ ਜਾਇਜ਼ਾ ਲੈਣ ਲਈ ਬੁਲਾਇਆ ਹੈ ਤਾਂ ਜੋ ਇਸ ਤਰ੍ਹਾਂ ਦੀ ਹਾਲਤ ਅਗਲੀ ਵਾਰ ਨਾ ਹੋਵੇ। ਮੱੱਧ ਪ੍ਰਦੇਸ਼ ਦੇ ਕਈ ਸ਼ਹਿਰਾਂ 'ਚ ਪਿਛਲੇ ਹਫਤੇ ਤੋਂ ਹੀ ਭਾਰੀ ਬਾਰਿਸ਼ ਹੋ ਰਹੀ ਹੈ। ਇਸ ਦੇ ਨਾਲ ਹੀ ਅਗਲੇ ਕੁਝ ਦਿਨਾਂ 'ਚ ਵੀ ਮੱਧ ਪ੍ਰਦੇਸ਼ 'ਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਐਤਵਾਰ ਤੱਕ ਮੱਧ ਪ੍ਰਦੇਸ਼ ਦੇ ਮੁੱਖ ਸ਼ਹਿਰਾਂ 'ਚ ਬਾਰਿਸ਼ ਜਾਰੀ ਰਹੇਗੀ।