ਗਰਭਵਤੀ ਹਥਣੀ ਦੀ ਮੌਤ ਦੇ ਦੋਸ਼ੀਆਂ ਨੂੰ ਸ਼ਖਤ ਸਜ਼ਾ ਦੇਵੇ ਸਰਕਾਰ: ਮਾਇਆਵਤੀ

06/04/2020 3:28:15 PM

ਨਵੀਂ ਦਿੱਲੀ-ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਕੇਰਲ 'ਚ ਇਕ ਗਰਭਵਤੀ ਹਥਣੀ ਦੀ ਬੇਰਹਿਮੀ ਨਾਲ ਹੱਤਿਆ ਦੀ ਸਖਤ ਨਿੰਦਿਆ ਕਰਦੇ ਹੋਏ ਸਰਕਾਰ ਤੋਂ ਇਸ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਹੈ। ਮਾਇਆਵਤੀ ਨੇ ਅੱਜ ਭਾਵ ਵੀਰਵਾਰ ਨੂੰ ਟਵੀਟ 'ਚ ਕਿਹਾ ਹੈ ਕਿ ਹਾਥੀ ਇਕ ਆਰਾਮਦਾਇਕ ਅਤੇ ਫਾਇਦੇਮੰਦ ਜਾਨਵਰ ਹੈ ਅਤੇ ਇਸ ਦੇ ਨਾਲ ਬੇਰਹਿਮੀ ਦੀ ਜਿੰਨੀ ਨਿੰਦਿਆ ਕੀਤੀ ਜਾਵੇ, ਉਹ ਘੱਟ ਹੈ। 

PunjabKesari

ਉਨ੍ਹਾਂ ਨੇ ਦੱਸਿਆ, "ਕੇਰਲ ਦੇ ਪਲੱਕੜ 'ਚ ਇਕ ਗਰਭਵਤੀ ਹਥਣੀ ਨੂੰ ਵਿਸਫੋਟਕ ਭਰਿਆ ਅਨਾਨਾਸ ਖੁਆ ਕੇ ਬੇਰਹਿਮੀ ਨਾਲ ਮਾਰਨ ਦੀ ਬੇਹੱਦ ਦੁਖੀ ਅਤੇ ਨਿੰਦਣਯੋਗ ਖਬਰ ਸੁਭਾਵਿਕ ਤੌਰ 'ਤੇ ਮੀਡੀਆ ਦੀਆਂ ਸੁਰਖੀਆਂ 'ਚ ਹੈ। ਹਾਥੀ ਵਰਗੇ ਫਾਇਦੇਮੰਦ ਜਾਨਵਰ ਦੇ ਨਾਲ ਅਜਿਹੀ ਬੇਰਹਿਮੀ ਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ, ਉਹ ਘੱਟ ਹੈ। ਸਰਕਾਰ ਦੋਸ਼ੀਆਂ ਨੂੰ ਸਖਤ ਸਜ਼ਾ ਦੇਵੇ।"


Iqbalkaur

Content Editor

Related News