ਮਾਇਆਵਤੀ ਦੀ ਦਿੱਲੀ ''ਚ 3 ਫਰਵਰੀ ਤੋਂ ਚੋਣ ਰੈਲੀਆਂ, ਕਰਨਗੀ ਚੋਣ ਪ੍ਰਚਾਰ

01/22/2020 1:07:45 AM

ਨਵੀਂ ਦਿੱਲੀ — ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਮਾਇਆਵਤੀ 3 ਫਰਵਰੀ ਤੋਂ ਦਿੱਲੀ ਵਿਧਾਨ ਸਭਾ ਚੋਣ 'ਚ ਪਾਰਟੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਸ਼ੁਰੂ ਕਰਨਗੀ। ਪਾਰਟੀ ਨੇਤਾਵਾਂ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ 'ਚ ਤਿੰਨ ਰੈਲੀਆਂ ਨੂੰ ਸੰਬੋਧਿਤ ਕਰਨਗੀ, ਜਿਸ 'ਚ ਪਹਿਲੀ ਤਾਲਕਟੋਰਾ ਸਟੇਡੀਅਮ 'ਚ ਹੋਵੇਗੀ।
ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ 8 ਫਰਵਰੀ ਦੇ ਚੋਣ ਲਈ ਆਪਣੀ ਪਾਰਟੀ ਦੀ ਰਣਨੀਤੀ 'ਤੇ ਨਜ਼ਰ ਰੱਖਣ ਲਈ ਪਿਛਲੇ ਇਕ ਹਫਤੇ ਤੋਂ ਇਥੇ ਹਨ। ਸੂਤਰਾਂ ਮੁਤਾਬਕ ਬਸਪਾ ਉਮੀਦਵਾਰਾਂ ਦੇ ਨਾਂ ਤੈਅ ਕਰਨ ਤੋਂ ਬਾਅਦ ਸੋਮਵਾਰ ਨੂੰ ਮਾਇਆਵਤੀ ਦੇ ਪ੍ਰਚਾਰ ਦੀ ਰੂਪਰੇਖਾ 'ਤੇ ਚਰਚਾ ਹੋਈ। ਬਸਪਾ ਦਿੱਲੀ ਪ੍ਰਧਾਨ ਲਕਸ਼ਮਣ ਸਿੰਘ ਅਤੇ ਪਾਰਟੀ ਸੰਸਦਾਂ ਨੂੰ ਵਿਧਾਨ ਸਭਾ ਚੋਣ ਪ੍ਰਚਾਰ ਦੀ ਕਮਾਨ ਸੌਂਪੀ ਗਈ ਹੈ।

Inder Prajapati

This news is Content Editor Inder Prajapati