''ਇੱਕ ਦੇਸ਼ ਇੱਕ ਚੋਣ'' ਦਾ ਮਾਇਆਵਤੀ ਨੇ ਕੀਤਾ ਵਿਰੋਧ

06/19/2019 12:12:35 PM

ਨਵੀਂ ਦਿੱਲੀ—ਬਸਪਾ ਮੁਖੀ ਮਾਇਆਵਤੀ ਨੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੱਠੀਆਂ ਕਰਵਾਉਣ ਦੇ ਨਰਿੰਦਰ ਮੋਦੀ ਸਰਕਾਰ ਦੇ ਪ੍ਰਸਤਾਵ ਦਾ ਵਿਰੋਧ ਕਰਦੇ ਹੋਏ,'' ਇੱਕ ਦੇਸ਼ ਇੱਕ ਚੋਣ'' ਫਾਰਮੂਲੇ ਨੂੰ ਗਰੀਬੀ ਅਤੇ ਹੋਰ ਸਮੱਸਿਆਵਾਂ ਤੋਂ ਧਿਆਨ ਹਟਾਉਣ ਲਈ ਕੀਤਾ ਜਾ ਰਿਹਾ ਧੋਖਾ ਕਰਾਰ ਕੀਤਾ ਹੈ। 

PunjabKesari

ਮਾਇਆਵਤੀ ਨੇ ਟਵੀਟ ਕਰ ਕੇ ਕਿਹਾ, ''ਕਿਸੇ ਵੀ ਲੋਕਤੰਤਰਿਕ ਦੇਸ਼ 'ਚ ਚੋਣਾਂ ਕਦੀ ਕੋਈ ਸਮੱਸਿਆ ਨਹੀਂ ਹੋ ਸਕਦੀਆਂ ਹਨ ਅਤੇ ਨਾ ਹੀ ਚੋਣਾਂ ਨੂੰ ਕਦੀ ਧਨ ਦੇ ਖਰਚ ਬਰਬਾਦੀ ਨਾਲ ਤੁਲਨਾ ਉੱਚਿਤ ਹੈ। ਦੇਸ਼ 'ਚ 'ਇੱਕ ਦੇਸ਼ ਇੱਕ ਚੋਣ' ਦੀ ਗੱਲ ਅਸਲੀਅਤ 'ਚ ਗਰੀਬੀ, ਮਹਿੰਗਾਈ, ਬੇਰੋਜ਼ਗਾਰੀ, ਵੱਧਦੀ ਹਿੰਸਾ ਵਰਗੀਆਂ ਰਾਸ਼ਟਰੀ ਸਮੱਸਿਆਵਾਂ ਰਾਹੀਂ ਧਿਆਨ ਹਟਾਉਣ ਦਾ ਯਤਨ ਅਤੇ ਧੋਖਾ ਹੈ। ''

PunjabKesari

ਉਨ੍ਹਾਂ ਨੇ ਕਿਹਾ ਕਿ ਈ. ਵੀ. ਐੱਮ. ਨੂੰ ਵੀ ਚੋਣ ਪ੍ਰਕਿਰਿਆ ਲਈ ਨੁਕਸਾਨਦਾਇਕ ਦੱਸਦੇ ਹੋਏ ਕਿਹਾ ਹੈ ਕਿ ਬੈਲਟ ਪੇਪਰ ਦੇ ਬਜਾਏ ਈ. ਵੀ. ਐੱਮ. ਰਾਹੀਂ ਚੋਣਾਂ ਕਰਵਾਉਣ ਦੀ ਸਰਕਾਰ ਦੀ ਜਿੱਦ ਤੋਂ ਦੇਸ਼ ਦੇ ਲੋਕਤੰਤਰ ਅਤੇ ਸੰਵਿਧਾਨ ਨੂੰ ਅਸਲੀ ਖਤਰਾ ਹੈ। ਮਾਇਆਵਤੀ ਨੇ 'ਇੱਕ ਦੇਸ਼ ਇੱਕ ਚੋਣ' ਦੇ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਬੁੱਧਵਾਰ ਨੂੰ ਬੁਲਾਈ ਗਈ ਸਰਬ ਪਾਰਟੀ ਮੀਟਿੰਗ 'ਚ ਵੀ ਬਸਪਾ ਦੇ ਸ਼ਾਮਲ ਨਾ ਹੋਣ ਦੀ ਸਪੱਸ਼ਟ ਸੰਕੇਤ ਵੀ ਦਿੱਤਾ ਗਿਆ ਹੈ। ਬਸਪਾ ਮੁਖੀ ਨੇ ਕਿਹਾ, ''ਈ. ਵੀ. ਐੱਮ. ਪ੍ਰਤੀ ਜਨਤਾ ਦਾ ਵਿਸ਼ਵਾਸ ਘਟ ਗਿਆ ਹੈ, ਜੋ ਚਿੰਤਾਜਨਕ ਹੈ। ਅਜਿਹੇ 'ਚ ਇਸ ਖਤਰਨਾਕ ਘਟਨਾ 'ਤੇ ਵਿਚਾਰ ਕਰਨ ਲਈ ਜੇਕਰ ਅੱਜ ਦੀ ਬੈਠਕ ਬੁਲਾਈ ਗਈ ਹੁੰਦੀ ਤਾਂ ਮੈਂ ਜ਼ਰੂਰ ਹੀ ਉਸ 'ਚ ਸ਼ਾਮਲ ਹੁੰਦੀ।''


Iqbalkaur

Content Editor

Related News