ਵਿਰੋਧੀ ਧਿਰ ਦਾ ਰਵੱਈਆ ਲੋਕਤੰਤਰ ਨੂੰ ਸ਼ਰਮਸਾਰ ਕਰਨ ਵਾਲਾ : ਮਾਇਆਵਤੀ

09/23/2020 10:30:36 AM

ਲਖਨਊ- ਬਹੁਜਨ ਸਮਾਜ ਪਾਰਟੀ (ਬਸਪਾ) ਸੁਪਰੀਮੋ ਮਾਇਆਵਤੀ ਨੇ ਸੰਸਦ ਦੇ ਮੌਜੂਦਾ ਸੈਸ਼ਨ ਦੌਰਾਨ ਵਿਰੋਧੀ ਧਿਰ ਦੇ ਹੰਗਾਮੇ ਨੂੰ ਬੇਤੁੱਕਾ ਕਰਾਰ ਦਿੰਦੇ ਹੋਏ ਇਸ ਨੂੰ ਲੋਕਤੰਤਰ ਲਈ ਸ਼ਰਮਨਾਕ ਦੱਸਿਆ ਹੈ। ਮਾਇਆਵਤੀ ਨੇ ਬੁੱਧਵਾਰ ਨੂੰ ਟਵੀਟ ਕੀਤਾ,''ਉਂਝ ਤਾਂ ਸੰਸਦ ਲੋਕਤੰਤਰ ਦਾ ਮੰਦਰ ਹੀ ਕਹਿਲਾਉਂਦਾ ਹੈ, ਫਿਰ ਵੀ ਇਸ ਦੀ ਮਰਿਆਦਾ ਕਈ ਵਾਰ ਤਾਰ-ਤਾਰ ਹੋਈ ਹੈ। ਮੌਜੂਦਾ ਸੰਸਦ ਸੈਸ਼ਨ ਦੌਰਾਨ ਵੀ ਸਦਨ 'ਚ ਸਰਕਾਰ ਦੀ ਕਾਰਜਸ਼ੈਲੀ ਅਤੇ ਵਿਰੋਧੀ ਧਿਰ ਦਾ ਜੋ ਵਤੀਰਾ ਦੇਖਣ ਨੂੰ ਮਿਲਿਆ ਹੈ, ਉਹ ਸੰਸਦ ਦੀ ਮਰਿਆਦਾ, ਸੰਵਿਧਾਨ ਦੇ ਮਾਣ ਅਤੇ ਲੋਕਤੰਤਰ ਨੂੰ ਸ਼ਰਮਸਾਰ ਕਰਨਾ ਵਾਲਾ ਹੈ। ਬੇਹੱਦ ਦੁਖਦ।''

ਦੱਸਣਯੋਗ ਹੈ ਕਿ ਪਿਛਲੀ ਸਰਕਾਰ ਨੂੰ ਰਾਜ ਸਭਾ 'ਚ ਕਿਸਾਨ ਬਿੱਲ ਪਾਸ ਕਰਨ ਦੌਰਾਨ ਵਿਰੋਧੀ ਸੰਸਦ ਮੈਂਬਰਾਂ ਨੇ ਕਾਫ਼ੀ ਹੰਗਾਮਾ ਕੀਤਾ ਸੀ। ਤ੍ਰਿਣਮੂਲ ਕਾਂਗਰਸ ਦੇ ਡੇਰੇਕ ਓ ਬ੍ਰਾਇਨ ਨੇ ਰੂਲ ਬੁੱਕ ਤੱਕ ਪਾੜ ਦਿੱਤੀ ਸੀ, ਉੱਥੇ ਹੀ ਆਮ ਆਦਮੀ ਪਾਰਟੀ (ਆਪ) ਦੇ ਸੰਜੇ ਸਿੰਘ ਨੇ ਡਿਪਟੀ ਸਪੀਕਰ ਦੇ ਆਸਨ ਕੋਲ ਆ ਕੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ ਸੀ। ਬਾਅਦ 'ਚ ਸਪੀਕਰ ਐੱਮ. ਵੈਂਕਈਆ ਨਾਇਡੂ ਨੇ 8 ਵਿਰੋਧੀ ਸੰਸਦ ਮੈਂਬਰਾਂ ਨੂੰ ਸਦਨ ਤੋਂ ਮੁਅੱਤਲ ਕਰ ਦਿੱਤਾ ਸੀ।

DIsha

This news is Content Editor DIsha