ਮੇਰਠ ਐੱਸ.ਪੀ. ਦੇ ਵੀਡੀਓ ''ਤੇ ਮਾਇਆਵਤੀ ਨੇ ਕੀਤੀ ਇਹ ਮੰਗ

12/29/2019 10:49:34 AM

ਮੇਰਠ—ਉਤਰ ਪ੍ਰਦੇਸ਼ 'ਚ ਮੇਰਠ ਦੇ ਐੱਸ.ਪੀ ਸਿਟੀ ਅਖਿਲੇਸ਼ ਨਰਾਇਣ ਦੇ ਵਾਇਰਲ ਵੀਡੀਓ 'ਤੇ ਬਵਾਲ ਮਚਿਆ ਹੋਇਆ ਹੈ। ਕਈ ਰਾਜਨੀਤਿਕ ਪਾਰਟੀਆਂ ਵੱਲੋਂ ਮੇਰਠ ਐੱਸ.ਪੀ. ਦੀ ਨਿੰਦਿਆ ਕੀਤੀ ਜਾ ਰਹੀ ਹੈ। ਹੁਣ ਬਹੁਜਨ ਸਮਾਜ ਪਾਰਟੀ ਸੁਪ੍ਰੀਮੋ ਮਾਇਆਵਤੀ ਨੇ ਇਸ ਦੀ ਨਿੰਦਿਆ ਕਰਦੇ ਹੋਏ ਮੇਰਠ ਦੇ ਐੱਸ.ਪੀ ਸਿਟੀ ਨੂੰ ਬਰਖਾਸਤ ਕਰਨ ਦੀ ਵੀ ਮੰਗ ਕੀਤੀ ਹੈ। ਮਾਇਆਵਤੀ ਨੇ ਟਵੀਟ ਕਰ ਕੇ ਕਿਹਾ ਹੈ, ''ਉਤਰ ਪ੍ਰਦੇਸ਼ ਸਮੇਤ ਪੂਰੇ ਦੇਸ਼ 'ਚ ਸਾਲਾਂ ਤੋਂ ਰਹਿ ਰਹੇ ਮੁਸਲਮਾਨ ਭਾਰਤੀ ਹਨ ਨਾ ਕਿ ਪਾਕਿਸਤਾਨੀ ਮਤਲਬ ਸੀ.ਏ.ਏ/ਐੱਨ.ਆਰ.ਸੀ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਖਾਸ ਤੌਰ 'ਤੇ ਉਤਰ ਪ੍ਰਦੇਸ਼ ਦੇ ਮੇਰਠ ਐੱਸ.ਪੀ ਵੱਲੋਂ ਉਨ੍ਹਾਂ ਦੇ ਪ੍ਰਤੀ ਸੰਪਰਦਾਇਕ ਭਾਸ਼ਾ ਜਾਂ ਟਿੱਪਣੀਆਂ ਕਰਨਾ ਨਿੰਦਣਯੋਗ ਹੈ। ਅਜਿਹੇ ਸਾਰੇ ਪੁਲਸ ਕਰਮਚਾਰੀਆਂ ਦੀ ਉਚ ਪੱਧਰੀ ਨਿਆਂਇਕ ਜਾਂਚ ਹੋਣੀ ਚਾਹੀਦੀ ਹਾ ਅਤੇ ਦੋਸ਼ੀ ਹੋਣ ਦੇ ਸਹੀ ਸਬੂਤ ਮਿਲਣ ਤੇ ਫਿਰ ਉਨ੍ਹਾਂ ਨੂੰ ਤਰੁੰਤ ਨੌਕਰੀ ਤੋਂ ਬਰਖਾਸਤ ਕਰਨਾ ਚਾਹੀਦਾ ਹੈ। ਬੀ.ਐੱਸ ਪੀ ਦੀ ਇਹ ਮੰਗ ਹੈ।''

ਦੱਸਣਯੋਗ ਹੈ ਕਿ ਸ਼ੁੱਕਰਵਾਰ (20 ਦਸੰਬਰ) ਨੂੰ ਉਤਰ ਪ੍ਰਦੇਸ਼ ਦੇ ਮੇਰਠ 'ਚ ਸੀ.ਏ.ਏ ਅਤੇ ਐੱਨ.ਆਰ.ਸੀ. ਖਿਲਾਫ ਪ੍ਰਦਰਸ਼ਨ ਦੌਰਾਨ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਇੱਕ ਪੁਲਸ ਅਧਿਕਾਰੀ ਵੱਲੋਂ 'ਪਾਕਿਸਤਾਨ ਚੱਲੇ ਜਾਣ ਲਈ' ਕਹਿ ਰਿਹਾ ਸੀ। ਵਾਇਰਲ ਵੀਡੀਓ 'ਚ ਪੁਲਸ ਸੁਪਰਡੈਂਟ ਅਖਿਲੇਸ਼ ਨਰਾਇਣ ਸਿੰਘ ਇਹ ਗੱਲ ਕਹਿੰਦਾ ਦਿਸ ਰਿਹਾ ਹੈ ਕਿ ਇਹ ਜੋ ਹੋ ਰਿਹੈ ਉਹ ਠੀਕ ਨਹੀਂ ਹੈ। ਪ੍ਰਦਰਸ਼ਨਕਾਰੀਆਂ ਵੱਲੋਂ 'ਪਾਕਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਗਾਏ ਜਾ ਰਹੇ ਸਨ ਜਿਸ 'ਤੇ ਜਵਾਬ ਦਿੰਦੇ ਹੋਏ ਪੁਲਸ ਅਧਿਕਾਰੀ ਨੇ ਕਿਹਾ ਕਿ ਉਹ ਦੂਜੇ ਦੇਸ਼ ਮਤਲਬ ਕਿ ਜੇਕਰ ਪਾਕਿਸਤਾਨ ਬਿਹਤਰ ਹੈ ਤਾਂ ਉੱਥੇ ਚਲੇ ਜਾਣ, ਜਿੱਥੋ ਦੇ ਸਮਰਥਨ 'ਚ ਉਹ ਨਾਅਰੇ ਲਗਾ ਰਹੇ ਸਨ।''

Iqbalkaur

This news is Content Editor Iqbalkaur