ਮਾਇਆ ''ਤੇ ਚੋਣ ਕਮਿਸ਼ਨ ਦੇ ਬੈਨ ਤੋਂ ਬਾਅਦ ਭਤੀਜੇ ਆਕਾਸ਼ ਨੇ ਸੰਭਾਲੀ ਕਮਾਨ

04/16/2019 4:33:46 PM

ਆਗਰਾ— ਚੋਣ ਕਮਿਸ਼ਨ ਦੇ ਬੈਨ ਕਾਰਨ ਬਸਪਾ ਸੁਪਰੀਮੋ ਮਾਇਆਵਤੀ ਤਾਂ ਆਗਰਾ 'ਚ ਗਠਜੋੜ ਦੀ ਰੈਲੀ ਨੂੰ ਸੰਬੋਧਨ ਨਹੀਂ ਕਰ ਸਕੀ ਪਰ ਉਨ੍ਹਾਂ ਦੇ ਭਤੀਜੇ ਆਕਾਸ਼ ਆਨੰਦ ਨੇ ਭੂਆ ਲਈ ਪਹਿਲੀ ਵਾਰ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਸਮਰਥਨ ਜੁਟਾਉਣ ਦੀ ਕੋਸ਼ਿਸ਼ ਕੀਤੀ। ਸਪਾ ਮੁਖੀ ਅਖਿਲੇਸ਼ ਯਾਦਵ, ਬਸਪਾ ਦੇ ਰਾਸ਼ਟਰੀ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰਾ ਅਤੇ ਆਰ.ਐੱਲ.ਡੀ. ਪ੍ਰਧਾਨ ਅਜੀਤ ਸਿੰਘ ਦੇ ਨਾਲ ਵਾਲੀ ਕੁਰਸੀ 'ਤੇ ਆਕਾਸ਼ ਕੁਮਾਰ ਨੂੰ ਬਿਠਾਇਆ ਗਿਆ। ਆਕਾਸ਼ ਨੇ ਰੈਲੀ 'ਚ ਆਏ ਲੋਕਾਂ ਨੂੰ ਪਹਿਲੀ ਵਾਰ ਸੰਬੋਧਨ ਕਰਦੇ ਹੋਏ ਕਿਹਾ,''ਬਸਪਾ ਦੀ ਰਾਸ਼ਟਰੀ ਪ੍ਰਧਾਨ ਅਤੇ ਮੇਰੀ ਭੂਆ ਜੀ ਦੀ ਅਪੀਲ 'ਤੇ ਤੁਸੀਂ ਲੋਕ ਇੰਨੀ ਵੱਡੀ ਗਿਣਤੀ 'ਚ ਆਏ, ਉਸ ਲਈ ਅਸੀਂ ਤੁਹਾਡੇ ਧੰਨਵਾਦੀ ਹਾਂ। ਮੈਂ ਤੁਹਾਡੇ ਸਾਹਮਣੇ ਪਹਿਲੀ ਵਾਰ ਆਇਆ ਹਾਂ।'' ਆਕਾਸ਼ ਨੇ ਕਿਹਾ,''ਮੈਂ ਤੁਹਾਨੂੰ ਇਕ ਅਪੀਲ ਕਰਦਾ ਹਾਂ ਅਤੇ ਮੈਨੂੰ ਪਤਾ ਹੈ ਕਿ ਤੁਸੀਂ ਮੇਰੀ ਅਪੀਲ ਮੰਨੋਗੇ। ਤੁਸੀਂ ਆਗਰਾ ਲੋਕ ਸਭਾ ਸੀਟ ਤੋਂ ਮਨੋਜ ਕੁਮਾਰ ਸੈਨੀ ਅਤੇ ਫਤਿਹਪੁਰ ਤੋਂ ਸ਼੍ਰੀਭਗਵਾਨ ਸ਼ਰਮਾ ਨੂੰ ਭਾਰੀ ਵੋਟਾਂ ਨਾਲ ਜਿਤਵਾਓ।''

ਅਖਿਲੇਸ਼ ਨੇ ਦਿੱਤੀ ਸ਼ਾਬਾਸ਼ੀ
ਆਕਾਸ਼ ਨੇ ਹਮਲਾਵਰ ਅੰਦਾਜ 'ਚ ਕਿਹਾ,''ਤੁਸੀਂ ਮਹਾਗਠਜੋੜ ਦੇ ਇਨ੍ਹਾਂ ਉਮੀਦਵਾਰਾਂ ਨੂੰ ਜਿਤਾ ਕੇ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਕਰਵਾਓ, ਇਹੀ ਚੋਣਾਂ ਕਮਿਸ਼ਨ ਨੂੰ ਕਰਾਰਾ ਜਵਾਬ ਹੋਵੇਗਾ।'' ਆਕਾਸ਼ ਦੇ ਸਪੀਚ ਖਤਮ ਕਰਦੇ ਹੋਏ ਸਪਾ ਮੁਖੀ ਅਖਿਲੇਸ਼ ਯਾਦਵ ਅਤੇ ਬਸਪਾ ਦੇ ਰਾਸ਼ਟਰੀ ਜਨਰਲ ਸਕੱਤਰ ਸਤੀਸ਼ ਚੰਦਰ ਮਿਸ਼ਰਾ ਨੇ ਉਨ੍ਹਾਂ ਨੂੰ ਵਧਾਈ ਅਤੇ ਸ਼ਾਬਾਸ਼ੀ ਦਿੱਤੀ।


DIsha

Content Editor

Related News