ਮਾਇਆਵਤੀ ਨੇ ਮੁੱਖ ਸਕੱਤਰ ਇੰਦਰਜੀਤ ਨੂੰ ਪਾਰਟੀ ''ਚੋਂ ਕੱਢਿਆ ਬਾਹਰ

08/03/2017 1:08:27 AM

ਲਖਨਊ— ਬਸਪਾ ਸੁਪਰੀਮੋ ਮਾਇਆਵਤੀ ਨੇ ਰਾਸ਼ਟਰੀ ਮੁੱਖ ਸਕੱਤਰ ਇੰਦਰਜੀਤ ਸਰੋਜ਼ ਨੂੰ ਵੀ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਪਾਰਟੀ ਤੋਂ ਬਾਹਰ ਕੀਤੇ ਜਾਣ ਦੇ ਬਾਅਦ ਸਰੋਜ਼ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਮਾਇਆਵਤੀ ਨੇ ਉਸ ਤੋਂ 9 ਤੋਂ 22 ਲੱਖ ਰੁਪਏ ਹਰ ਵਿਧਾਨਸਭਾ ਦੇ ਹਿਸਾਬ ਨਾਲ ਮੰਗੇ ਸਨ। ਜਦੋਂ ਮੈਂ ਇਸ ਨੂੰ ਪੂਰਾ ਨਾ ਕਰ ਸਕਣ ਦੀ ਗੱਲ ਕਹੀ ਤਾਂ  ਮੈਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ। 
ਪੈਸੇ ਦੇ ਚੱਕਰ 'ਚ ਮਾਇਆਵਤੀ ਅਤੇ ਬੀ. ਐਸ. ਪੀ. ਬਰਬਾਦ ਹੋ ਜਾਵੇਗੀ- ਸਰੋਜ਼
ਪਾਰਟੀ ਤੋਂ ਨਿਕਲ ਜਾਣ ਦੇ ਬਾਅਦ ਸਰੋਜ਼ ਨੇ ਕਿਹਾ ਕਿ ਪੈਸੇ ਦੇ ਚੱਕਰ 'ਚ ਮਾਇਆਵਤੀ ਅਤੇ ਬੀ. ਐਸ. ਪੀ. ਬਰਬਾਦ ਹੋ ਜਾਵੇਗੀ। ਇੰਦਰਜੀਤ ਨੇ ਕਿਹਾ ਕਿ ਮਾਇਆਵਤੀ ਨੇ 8 ਜੁਲਾਈ ਨੂੰ ਪੂਰੇ ਪ੍ਰਦੇਸ਼ ਦੇ ਅਧਿਕਾਰੀਆਂ ਦੀ ਬੈਠਕ ਬੁਲਾਈ ਸੀ। ਇਸ ਬੈਠਕ 'ਚ ਜ਼ਿਲਾ ਇੰਚਾਰਜ, ਕੁਲੈਕਟਰ ਸਮੇਤ ਸਾਰੇ ਵੱਡੇ ਆਗੂਆਂ ਨੂੰ ਬੁਲਾਇਆ ਗਿਆ ਸੀ। ਇਸ ਬੈਠਕ 'ਚ ਮਾਇਆਵਤੀ ਨੇ ਕਿਹਾ ਕਿ ਮੈਨੂੰ ਪੈਸਿਆਂ ਦੀ ਲੋੜ ਹੈ। 
ਮੀਟਿੰਗ 'ਚ ਕੀਤੀ ਗਈ ਪੈਸਿਆਂ ਦੀ ਡਿਮਾਂਡ-ਸਰੋਜ਼
ਸਰੋਜ਼ ਨੇ ਕਿਹਾ ਕਿ ਮੈਂ ਵੀ 2017 ਦੀਆਂ ਚੋਣਾਂ ਲੜੀਆਂ ਸੀ ਪਰ ਮੈਂ ਹਾਰ ਗਿਆ ਸੀ। ਇਸ ਤੋਂ ਪਹਿਲਾਂ ਮੈਂ ਚਾਰ ਵਾਰ ਵਿਧਾਇਕ ਰਿਹਾ ਹਾਂ। ਮੈਂ ਮਾਇਆਵਤੀ ਜੀ ਨੂੰ ਕਿਹਾ ਸੀ ਕਿ ਮੈਂ ਹੁਣ ਚੋਣ ਨਹੀਂ ਲੜਾਂਗਾ ਅਤੇ ਮੈਂ ਪੈਸੇ ਵੀ ਨਹੀਂ ਦੇ ਸਕਾਂਗਾ। ਇਸ ਤੋਂ ਬਾਅਦ ਜੋਨ ਦੇ ਇੰਚਾਰਜ ਦੀ ਮੀਟਿੰਗ 'ਚ ਵੀ ਮੈਨੂੰ ਕਿਹਾ ਗਿਆ ਕਿ ਪੈਸੇ ਦਿਓ।
ਪਹਿਲਾ ਵੀ ਲੱਗੇ ਨੇ ਪੈਸੇ ਮੰਗਣ ਦੇ ਦੋਸ਼
ਮਾਇਆਵਤੀ 'ਤੇ ਪੈਸੇ ਮੰਗਣ ਦਾ ਦੋਸ਼ ਕੋਈ ਪਹਿਲੀ ਵਾਰ ਨਹੀਂ ਲੱਗਿਆ ਹੈ। ਇਸ ਤੋਂ ਪਹਿਲਾਂ ਵੀ ਪਾਰਟੀ ਤੋਂ ਬਾਹਰ ਕੀਤੇ ਗਏ ਸਾਰੇ ਆਗੂਆਂ ਨੇ ਮਾਇਆਵਤੀ 'ਤੇ ਪੈਸੇ ਮੰਗਣ ਦਾ ਦੋਸ਼ ਲਾਏ ਸੀ। ਕੁੱਝ ਮਹੀਨੇ ਪਹਿਲਾਂ ਹੀ ਪਾਰਟੀ ਤੋਂ ਬਾਹਰ ਕੀਤੇ ਗਏ ਨਸੀਮੁਦੀਨ ਸਿਡਕੀ ਨੇ ਵੀ ਮਾਇਆਵਤੀ 'ਤੇ ਪੈਸੇ ਮੰਗਣ ਦਾ ਦੋਸ਼ ਲਾਇਆ ਸੀ।