ਸੋਨੀਆ ਦੀ ''ਮਹਾ ਸਭਾ'' ਤੋਂ ਮਾਆਵਤੀ, ਅਖਿਲੇਸ਼ ਤੇ ਕੇਜਰੀਵਾਲ ਨੇ ਕੀਤਾ ਕਿਨਾਰਾ

05/22/2020 12:51:10 AM

ਨਵੀਂ ਦਿੱਲੀ(ਇੰਟ) - ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ ਸ਼ੁੱਕਰਵਾਰ ਨੂੰ ਬੁਲਾਈ ਗਈ ਸੋਨੀਆ ਗਾਂਧੀ ਦੀ ਮਹਾ ਸਭਾ ਤੋਂ 3 ਪ੍ਰਮੁੱਖ ਪਾਰਟੀਆਂ ਦੇ ਕਿਨਾਰਾ ਕਰ ਲਿਆ ਹੈ। ਖਬਰ ਹੈ ਕਿ ਮਾਆਵਤੀ ਦੀ ਬਹੁਜਨ ਸਮਾਜ ਪਾਰਟੀ, ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਅਤੇ ਦੇਸ਼ ਦੀ ਰਾਜਧਾਨੀ ਵਿਚ ਸੱਤਾ ਸੰਭਾਲ ਰਹੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਸੋਨੀਆ ਗਾਂਧੀ ਦੀ ਅਗਵਾਈ ਵਿਚ ਹੋਣ ਵਾਲੀ ਵਿਰੋਧੀ ਮਹਾ ਸਭਾ ਵਿਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ।

ਹਾਲਾਂਕਿ ਅਜਿਹਾ ਵੀ ਦੱਸਿਆ ਜਾ ਰਿਹਾ ਹੈ ਕਿ ਇਨਾਂ ਤਿੰਨਾਂ ਪਾਰਟੀਆਂ ਦੇ ਕਾਂਗਰਸ ਦੇ ਨਾਲ ਆਪਣੇ ਅਲੱਗ ਸਿਆਸੀ ਮਤਭੇਦ ਹਨ। ਉਥੇ ਕੇਂਦਰ ਦੀ ਸੱਤਾ 'ਤੇ ਕਾਬਜ਼ ਐਨ. ਡੀ. ਏ. ਦੇ ਲੋਕਾਂ ਦਾ ਦਾਅਵਾ ਹੈ ਕਿ ਭਾਜਪਾ ਵੱਲੋਂ ਇਨ੍ਹਾਂ ਦੇ ਦਿ੍ਰਸ਼ਟੀਕੋਣ ਵਿਚ ਥੋੜੀ ਨਰਮੀ ਹੈ।


Khushdeep Jassi

Content Editor

Related News