ਸੀਲਿੰਗ ਨੂੰ ਲੈ ਕੇ ਮਾਇਆ ਪੁਰੀ 'ਚ ਹੱਲਾ, ਸਿੱਖ ਵੀ ਕੀਤੇ ਟਾਰਗੇਟ
04/13/2019 5:18:06 PM
ਨਵੀਂ ਦਿੱਲੀ-ਅੱਜ ਦਿੱਲੀ ਦੇ ਮਾਇਆਪੁਰ 'ਚ ਸੀਲਿੰਗ ਕਰਨ ਪਹੁੰਚੀ ਟੀਮ ਨੂੰ ਲੋਕਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੇ ਜਬਰਦਸਤ ਬਵਾਲ ਕਰ ਕੇ ਭੰਨ-ਤੋੜ ਵੀ ਕੀਤੀ। ਪੁਲਸ ਟੀਮ ਨੇ ਸਥਿਤੀ 'ਤੇ ਕਾਬੂ ਪਾਉਣ ਲਈ ਲੋਕਾਂ 'ਤੇ ਲਾਠੀਚਾਰਜ ਵੀ ਕੀਤਾ, ਜਿਸ ਕਾਰਨ ਕੁਝ ਲੋਕ ਜ਼ਖਮੀ ਹੋ ਗਏ। ਰਿਪੋਰਟ ਮੁਤਾਬਕ ਦਿੱਲੀ ਦੀ ਸਭ ਤੋਂ ਵੱਡੀ ਕਬਾੜ ਮਾਰਕੀਟ 'ਚ ਅੱਜ ਭਾਵ ਸ਼ਨੀਵਾਰ ਨੂੰ ਸਵੇਰੇ ਸੀਲਿੰਗ ਕਰਨ ਲਈ ਐੱਨ. ਜੀ. ਟੀ. ਟੀਮ ਦੇ ਆਰਡਰ 'ਤੇ ਐੱਮ. ਸੀ. ਡੀ. ਦੇ ਕਰਮਚਾਰੀ 850 ਫੈਕਟਰੀਆਂ ਨੂੰ ਸੀਲ ਕਰਨ ਲਈ ਪਹੁੰਚੇ। ਹੰਗਾਮੇ ਦੀ ਸਥਿਤੀ ਦੇਖਦੇ ਹੋਏ ਸੀਲਿੰਗ ਟੀਮ ਦੇ ਨਾਲ ਦਿੱਲੀ ਪੁਲਸ ਅਤੇ ਫੋਰਸ ਤੋਂ ਇਲਾਵਾ ਸੀ. ਆਰ. ਪੀ. ਐੱਫ. ਅਤੇ ਆਈ. ਟੀ. ਬੀ. ਪੀ ਦੇ ਜਵਾਨ ਵੀ ਮਾਰਕੀਟ 'ਚ ਪਹੁੰਚੇ।
#WATCH Clash broke out between locals & security forces in Delhi's Mayapuri area after MCD officials began to seal some factories in the area following National Green Tribunal's (NGT) order to seal nearly 850 factories. pic.twitter.com/sitlqU116Z
— ANI (@ANI) April 13, 2019
ਸੀਲਿੰਗ ਦੀ ਟੀਮ ਨੇ ਪ੍ਰਦੂਸ਼ਣ ਫੈਲਾਉਣ ਵਾਲੀ ਫੈਕਟਰੀ 'ਤੇ ਸੀਲਿੰਗ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਮਾਰਕੀਟ 'ਚ ਤਣਾਅ ਵਾਲੀ ਸਥਿਤੀ ਬਣੀ ਹੋਈ ਸੀ। ਪਤਾ ਲੱਗਿਆ ਹੈ ਕਿ ਐੱਨ. ਜੀ. ਟੀ. ਦੇ ਆਦੇਸ਼ 'ਤੇ ਸੀਲਿੰਗ ਦੀ ਇਹ ਕਾਰਵਾਈ ਕੀਤੀ ਜਾ ਰਹੀ ਹੈ। ਪਿਛਲੇ ਦਿਨੀ ਐਨ. ਜੀ. ਟੀ. ਦੇ ਆਦੇਸ 'ਤੇ ਐੱਸ. ਟੀ. ਐੱਫ. ਦੀ ਟੀਮ ਬਣਾਈ ਗਈ ਸੀ। ਐੱਸ. ਟੀ. ਐੱਫ. ਦੀ ਟੀਮ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ, ਐੱਮ. ਸੀ. ਡੀ, ਦਿੱਲੀ ਪੁਲਸ, ਐੱਸ. ਡੀ. ਐੱਮ ਆਦਿ ਸ਼ਾਮਲ ਸਸਨ। ਇਨ੍ਹਾਂ ਲੋਕਾਂ ਨੇ ਮਾਰਕੀਟ ਦਾ ਨਿਰੀਖਣ ਕਰਕੇ ਫਿਰ ਅੱਗੇ ਦੀ ਰਿਪੋਰਟ ਦਿੱਤੀ ਸੀ। ਉਸ ਰਿਪੋਰਟ ਦੇ ਆਧਾਰ 'ਤੇ ਇਹ ਕਾਰਵਾਈ ਸ਼ੁਰੂ ਕੀਤੀ ਗਈ ਸੀ।
Baisakhi wale din modi police ne maya puri ko jaliyawala bagh bna diya pic.twitter.com/ljlDfLWnDT
— Jagdeep Singh (@MLAJagdeepSingh) April 13, 2019
ਇਸ ਮੌਕੇ 'ਤੇ ਹਰਿਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਸਿੰਘ ਵੀ ਪਹੁੰਚੇ। ਉਨ੍ਹਾਂ ਨੇ ਇਸ ਘਟਨਾ ਦੀ ਨਿੰਦਿਆ ਕਰਦੇ ਹੋਏ ਕਿਹਾ ਕਿ ਅੱਜ ਵਿਸਾਖੀ ਵਾਲੇ ਦਿਨ ਮਾਇਆਪੁਰੀ ਨੂੰ ਜਲ੍ਹਿਆਵਾਲਾ ਬਾਗ ਬਣਾ ਦਿੱਤਾ ਗਿਆ ਹੈ।
Look how unruly is the behaviour of Delhi Police towards junk/scrap dealers of Mayapuri where a Sealing Drive is being carried out
— Manjinder S Sirsa (@mssirsa) April 13, 2019
Highly condemnable!
I request Chief Election Comm of India to immediately issue orders upholding Sealing drive till LS Elections. @SpokespersonECI pic.twitter.com/eMmuZRNKZ9
ਇਸ ਤੋਂ ਇਲਾਵਾ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਰਾਹੀਂ ਇਸ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮਾਇਆਪੁਰੀ 'ਚ ਕਬਾੜ ਫੈਕਟਰੀਆਂ ਨੂੰ ਸੀਲਿੰਗ ਕਰਨ ਦੌਰਾਨ ਪੁਲਸ ਵੱਲੋਂ ਵਪਾਰੀਆਂ ਪ੍ਰਤੀ ਅਪਣਾਇਆ ਗਿਆ ਵਿਵਹਾਰ ਬੇਹੱਦ ਨਿੰਦਣਯੋਗ ਹੈ।